Skip to content
Independent perspectives. Global stories.
BREAKING

ਪੰਜਾਬ ਵਿਚ ਸਥਾਪਿਤ ਹੋਵੇਗੀ ਏਸ਼ੀਆ ਦੀ ਸਭ ਤੋਂ ਪਹਿਲੀ ਬਾਇਓ-ਈਥਾਨੋਲ ਰਿਫਾਇਨਰੀ

Share this story

Page-1_25 ਨਵੀਂ ਦਿੱਲੀ/ਚੰਡੀਗੜ੍ਹ, 29 ਜਨਵਰੀ (ਪੀ. ਟੀ.)- ਪੰਜਾਬ ਨੇ ਅੱਜ ਦੱਖਣ ਪੂਰਬ ਏਸ਼ੀਆ ਅੰਦਰ ਬਾਇਓ-ਈਥਾਨੋਲ ਪੈਦਾ ਕਰਨ ਅਤੇ ਉਸਨੂੰ ਸੋਧਣ ਦਾ ਪ੍ਰਮੁੱਖ ਕੇਂਦਰ ਬਣਨ ਵੱਲ ਉਦੋਂ ਵੱਡੀ ਪੁਲਾਂਘ ਪੁੱਟੀ ਜਦੋਂ ਵਿਸ਼ਵ ਪ੍ਰਸਿੱਧ ਕੰਪਨੀਆਂ ਬੀਟਾ ਰਿਨਿਊਏਬਲਜ਼, ਨੋਵੇਜਾਇਮਜ਼ ਤੇ ਸੀ.ਵੀ.ਸੀ. ਇੰਫਰਾਸਟਰਕਚਰ ਵੱਲੋਂ 10 ਕਰੋੜ ਡਾਲਰ ਦੀ ਲਾਗਤ ਨਾਲ ਸੂਬੇ ਵਿਚ 5 ਬਾਇਓ-ਈਥਾਨੋਲ ਰਿਫਾਇਨਰੀਆਂ ਸਥਾਪਿਤ ਕਰਨ ਦੀ ਯੋਜਨਾ ਬਾਰੇ ਇਕ ਵਿਸਤ੍ਰਿਤ ਪੇਸ਼ਕਾਰੀ ਪੰਜਾਬ ਦੇ ਗੈਰ ਰਵਾਇਤੀ ਊਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਅੱਗੇ ਰੱਖੀ। ਮੀਟਿੰਗ ਵਿਚ ਪੰਜਾਬ ਦੇ ਪ੍ਰਦੂਸ਼ਣ ਰਹਿਤ ਬਿਜਲੀ ਪੈਦਾ ਕਰਨ ਦੇ ਵਿਕਾਸ ਏਜੰਡੇ ਨੂੰ  ਅੱਗੇ ਤੋਰਿਦਆਂ ਰਾਜ ਵੱਲੋਂ ਉਪਰੋਕਤ ਕੰਪਨੀਆਂ ਨਾਲ ਇਸ ਸਬੰਧੀ ਇਕ ਸਮਝੌਤਾ ’ਤੇ

ਸਹੀ ਪਾਉਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਸ. ਮਜੀਠੀਆ ਅੱਗੇ ਪੇਸ਼ਕਾਰੀ ਦਿੰਦਿਆਂ ਸ੍ਰੀ ਕੇ. ਕ੍ਰਿਸ਼ਨ ਚੇਅਰਮੈਨ ਸੀ.ਵੀ.ਸੀ. ਇੰਡੀਆ ਨੇ ਪ੍ਰਸਤਾਵ ਕੀਤਾ ਕਿ ਆਰੰਭ 950 ਕਰੋੜ ਦੀ ਲਾਗਤ ਨਾਲ ਪ੍ਰਤੀ ਸਾਲ 60 ਹਜ਼ਾਰ ਟਨ ਸੈਲੂਲੋਸਿਕ ਈਥਾਨੌਲ (75 ਮਿਲੀਅਨ ਲੀਟਰ) ਦੀ ਸਮਰੱਥਾ ਵਾਲੀ ਅਤਿ-ਆਧੁਨਿਕ ਬਾਇਓ- ਰਿਫਾਇਨਰੀ ਲਗਾਈ ਜਾਵੇਗੀ, ਜਿਸ ਵਿਚ 3 ਲੱਖ ਟਨ ਝੋਨੇ ਦੀ ਪਰਾਲੀ ਦੀ ਖਪਤ ਹੋਵੇਗੀ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪਲਾਂਟ ਵਿਚ ਬਾਇਓ ਗੈਸ ਦੇ ਸਹਾਇਕ ਉਤਪਾਦਨ , ਖਾਦ ਅਤੇ ਬਾਇਓ ਰਿਫਾਇਨਰੀ ਦੀ ਅਜਿਹੀ ਰਹਿੰਦ ਖੂੰਹਦ ਤਿਆਰ ਹੋਵੇਗੀ ਜੋ ਇਕ ਹੋਰ ਸਹਿ ਉਤਪਾਦਨ ਪਲਾਂਟ ਲਈ ਵੀ ਵਰਤੀ ਜਾ ਸਕੇਗੀ। ਇਸ ਤੋਂ ਬਾਅਦ 10 ਕਰੋੜ ਡਾਲਰ ਦੇ ਨਿਵੇਸ਼ ਵਾਲੇ 5 ਅਜਿਹੇ ਹੋਰ ਪ੍ਰਾਜੈਕਟ ਲਾਏ ਜਾਣ ਦੀ ਯੋਜਨਾ ਹੈ, ਕਿਉਂਕਿ ਰਾਜ ਅੰਦਰ ਤਕਰੀਬਨ 15 ਮਿਲੀਅਨ ਟਨ ਪਰਾਲੀ ਉਪਲਬਧ ਹੁੰਦੀ ਹੈ। ਸ. ਮਜੀਠੀਆ ਨੇ ਇਹ ਵੀ ਭਰੋਸਾ ਦਿੱਤਾ ਕਿ ਪ੍ਰੋਜੈਕਟ ਅਤੇ ਬਾਇਓਮਾਸ ਕੁਲੈਕਸ਼ਨ/ਸਟੋਰੇਜ ਕੇਂਦਰਾਂ ਲਈ ਲੋੜੀਂਦੀ ਜਗ੍ਹਾ ਲੀਜ ’ਤੇ ਮੁਹੱਈਆ ਕਰਵਾਉਣ ਤੋਂ ਇਲਾਵਾ ਪ੍ਰੋਜੈਕਟਾਂ ਲਈ ਇੱਕ ਵਿਸੇਸ਼ ਖੇਤਰ ਵੀ ਰਾਖਵਾਂ ਕਰ ਦਿੱਤਾ ਜਾਵੇਗਾ। ਮੀਟਿੰਗ ਵਿੱਚ ਸ੍ਰੀ ਅਨੁਰਾਗ ਅਗਰਵਾਲ, ਐਮ.ਡੀ., ਪੀ.ਆਈ.ਡੀ.ਬੀ, ਸ੍ਰੀ ਕੇ. ਏ. ਪੀ ਸਿਨਹਾ ਸਕੱਤਰ, ਸਾਇੰਸ ਤਕਨਾਲੋਜੀ ਅਤੇ ਵਾਤਵਰਣ, ਸ੍ਰੀ ਏ. ਕੇ ਧੁੱਸਾ, ਸਲਾਹਕਾਰ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਭਾਰਤ ਸਰਕਾਰ, ਡਾ. ਅਮਰਪਾਲ ਸਿੰਘ, ਮੁੱਖ ਕਾਰਜਕਾਰੀ ਅਧਿਕਾਰੀ ਪੇਡਾ, ਚੇਅਰਮੈਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਡਾਇਰੈਕਟਰ ਖੇਤੀ ਆਦਿ ਮੁੱਖ ਤੌਰ ’ਤੇ ਸ਼ਾਮਿਲ ਹੋਏ।

WRITTEN BY