ਨਵੀਂ ਦਿੱਲੀ, 29 ਜਨਵਰੀ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਾਲ ਹੀ ‘ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਲ ਮੁਲਾਕਾਤ ਦੌਰਾਨ 10 ਲੱਖ ਰੁਪਏ ਦਾ ਸੂਟ ਪਹਿਨਣ ਲਈ ਸਖਤ ਹਥੀਂ ਲਿਆ। ਦਿੱਲੀ ਦੇ ਸ਼ਸਤਰੀ ਨਗਰ ਇਲਾਕੇ ‘ਚ ਹੋਈ ਇਕ ਚੋਣ ਰੈਲੀ ‘ਚ ਰਾਹੁਲ ਨੇ ਕਿਹਾ ਕਿ ਜਨਤਾ ਨੇ ਸਰਕਾਰ ‘ਤੇ ਮਹਿੰਗਾਈ ‘ਤੇ ਰੋਕ ਲਗਾਉਣ ਅਤੇ ਨੌਕਰੀਆਂ ਦੇਣ ਦੀ ਉਮੀਦ ਲਗਾਈ ਸੀ ਪਰ ਸਰਕਾਰ ਨੇ ਲੋਕਾਂ ਦੇ ਹੱਥਾਂ ‘ਚ ਝਾੜੂ ਫੜਾ ਦਿੱਤਾ ਹੈ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਿੰਨ ਦਿਨਾਂ ਯਾਤਰਾ ਦੌਰਾਨ ਇਕ ਪ੍ਰੋਗਰਾਮ ‘ਚ ਗਹਿਰੇ ਰੰਗ ਦਾ ਇਕ ਸੂਟ ਪਾਇਆ ਸੀ ਜਿਸ ‘ਤੇ ਬਰੀਕ ਪੱਟੀਆਂ ‘ਚ ਵਾਰ ਵਾਰ ਉਨ੍ਹਾਂ ਦਾ ਨਾਮ ਲਿਖਿਆ ਹੋਇਆ ਸੀ, ਜੋ ਮੀਡੀਆ ‘ਚ ਚਰਚਾ ਦਾ ਕਾਰਨ ਬਣ ਗਿਆ ਹੈ।
10 ਲੱਖ ਰੁਪਏ ਦਾ ਸੂਟ ਪਾਉਣ ਲਈ ਰਾਹੁਲ ਨੇ ਮੋਦੀ ’ਤੇ ਸਾਧਿਆ ਨਿਸ਼ਾਨਾ



