ਬਠਿੰਡਾ, 29 ਜਨਵਰੀ (ਰਾਜੇਸ਼ ਗੋਇਲ)- ਪੰਜਾਬ ’ਚ ਆਮਦਨ ਕਰ ਵਿਭਾਗ ਨੂੰ ਆਪਣੀ ਮੋਟੀ ਕਮਾਈ ਦੀ ਸਹੀ ਰਿਪੋਰਟ ਨਾ ਦੇ ਕੇ ਗੁੰਮਰਾਹ ਕਰਕੇ ਟੈਕਸ ਦੀ ਵੱਡੇ ਪੈਮਾਨੇ ’ਤੇ ਚੋਰੀ ਕਰਨ ਵਾਲੇ ਹੁਣ ਸਬੰਧਿਤ ਵਿਭਾਗ ਦੀ ਤਿਰਛੀ ਅੱਖ ਤੋਂ ਬਚ ਨਹੀਂ ਸਕਣਗੇ। ਆਮਦਨ ਕਰ ਵਿਭਾਗ ਨਾਲ ਸਬੰਧਤ ਦਿੱਲੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਇੱਕੋ-ਇੱਕ ਅਜਿਹਾ ਸੂਬਾ ਹੈ ਜਿੱਥੇ ਟੈਕਸ ਦੀ ਮਿਲੀਭੁਗਤ ਸਦਕਾ ਵੱਡੇ ਪੱਧਰ ’ਤੇ ਚੋਰੀ ਕੀਤੀ ਜਾਂਦੀ ਹੈ। ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਮਸ਼ਹੂਰ ਪੂੰਜੀਪਤੀ ਮੰਡੀਆਂ ਜਿਵੇਂ ਸੰਗਤ ਮੰਡੀ, ਰਾਮਾ ਮੰਡੀ, ਰਾਮਪੁਰਾਫੂਲ, ਭੁੱਚੋ ਮੰਡੀ ਆਦਿ ਸ਼ਹਿਰਾਂ ਵਰਗੀਆਂ ਮੰਡੀਆਂ, ਇੰਨਕਮ ਟੈਕਸ ਵਿਭਾਗ ਦੇ ਨਿਸ਼ਾਨੇ ’ਤੇ ਹਨ। ਅਜਿਹੇ ਪੂੰਜੀਪਤੀ ਹਨ ਜਿਨ੍ਹਾਂ ਨੂੰ ਪ੍ਰਤੀ ਸਾਲ ਵੱਖ-ਵੱਖ ਕਮਾਈ ਵਾਲੇ ਸਾਧਨਾਂ ਤੋਂ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਪ੍ਰਤੀ ਸਾਲ ਤੱਕ ਦੀ ਮੋਟੀ ਕਮਾਈ ਕਰਦੇ ਹਨ ਪਰ ਕੁਝ ਕੁ ਰਾਜਨੀਤਕ ਨੇਤਾਵਾਂ ਦੀ ਸ਼ਹਿ ’ਤੇ ਆਪਣੀ ਕਮਾਈ
ਦਾ ਦੱਸਵਾਂ ਹਿੱਸਾ ਹੀ ਇੰਨਕਮ ਟੈਕਸ ਵਿਭਾਗ ਕੋਲ ਸ਼ੋਅ ਕਰਦੇ ਹਨ, ਜਿਸ ਕਰਕੇ ਇੰਨਕਮ ਟੈਕਸ ਦੀ ਵੱਡੇ ਪੱਧਰ ’ਤੇ ਚੋਰੀ ਹੋ ਰਹੀ ਹੈ। ਇੰਨਕਮ ਟੈਕਸ ਵਿਭਾਗ ਨੇ ਦੱਸਿਆ ਕਿ ਸ਼ਾਹੂਕਾਰਾਂ ਦਾ ਪਿਛਲੇ 20 ਸਾਲਾਂ ਦਾ ਪੁਰਾਣਾ ਰਿਕਾਰਡ ਚੈ¤ਕ ਕਰਾਂਗੇ ਕਿ ਉਹ ਸ਼ਾਹੂਕਾਰ ਵੀਹ ਸਾਲ ਪਹਿਲਾਂ ਕਿੰਨੇ ਕੁ ਸ਼ਾਹੂਕਾਰ ਹੁੰਦੇ ਸੀ ਅਤੇ ਉਨ੍ਹਾਂ ਦੇ ਕੀ ਵਪਾਰ ਚੱਲਦੇ ਹਨ। ਸਾਰੀ ਗੁਪਤ ਸੂਚਨਾ ਇਕੱਠੀ ਕੀਤੀ ਜਾ ਰਹੀ ਹੈ। ਵਿਭਾਗ ਇਹ ਵੀ ਪਤਾ ਲਗਾਏਗਾ ਕਿ ਉਕਤ ਸ਼ਾਹੂਕਾਰ ਕਿੰਨਾ ਟੈਕਸ ਭਰਦੇ ਹਨ। ਉਹ ਆਪਣੀ ਕਮਾਈ ਮੁਤਾਬਿਕ ਸਹੀ ਹੈ ਜਾਂ ਗਲਤ।
ਪੱਤਰਕਾਰਾਂ ਵੱਲੋਂ ਟੈਕਸ ਵਿਭਾਗ ਨੂੰ ਪੁੱਛੇ ਅਹਿਮ ਸਵਾਲ ਕਿ ਟੈਕਸ ਚੋਰਾਂ ਦੇ ਸਿਰਾਂ ’ਤੇ ਕੀ ਮੌਜੂਦਾ ਸਰਕਾਰ ਦੇ ਨੇਤਾਵਾਂ ਦਾ ਹੱਥ ਹੈ ਦੇ ਜਵਾਬ ’ਚ ਟੈਕਸ ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਸਿਆਸੀ ਲੀਡਰ ਟੈਕਸ ਨਾ ਭਰਨ ਵਾਲਿਆਂ ਦੀ ਮਦਦ ਕਰਦੇ ਹਨ ਉਨ੍ਹਾਂ ਨੂੰ ਵੀ ਵਿਭਾਗ ਆੜੇ ਹੱਥੀਂ ਲਵੇਗਾ। ਇੱਥੇ ਦੱਸਣਯੋਗ ਹੈ ਕਿ ਅਗਰ ਵਿਭਾਗ ਇਮਾਨਦਾਰੀ ਨਾਲ ਟੈਕਸ ਚੋਰਾਂ ਦੇ ਵਪਾਰਿਕ ਅੱਡਿਆਂ ’ਤੇ ਛਾਪੇ ਮਾਰਨ ਤਾਂ ਟੈਕਸ ਚੋਰਾਂ ਦੀਆਂ ਭਾਜੜਾਂ ਪੈਂਦੀਆਂ ਨਜ਼ਰ ਆਉਣਗੀਆਂ। ਹੁਣ ਵੇਖਣਾ ਇਹ ਹੋਵੇਗਾ ਕਿ ਜੋ ਰਣਨੀਤੀ ਇੰਨਕਮ ਟੈਕਸ ਵਿਭਾਗ ਨੇ ਚੋਰਾਂ ਨੂੰ ਪਕੜਨ ਲਈ ਤਿਆਰ ਕੀਤੀ ਹੈ ਉਸ ਵਿੱਚ ਵਿਭਾਗ ਸਫਲ ਹੁੰਦਾ ਹੈ ਜਾਂ ਨਹੀਂ।



