ਮਲੋਟ, 1 ਅਗਸਤ (ਸੋਨੂੰ ਮਲੂਜਾ)- ਕੌਮੀ ਅਣਖ ਦੇ ਪ੍ਰਤੀਕ ਅਤੇ ਸ਼ਹਾਦਤ ਦੇ ਵਿਰਸੇ ਦੇ ਮਹਾਂ ਨਾਇਕ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਮੌਕੇ ਤੇ ਮਲੋਟ ਵਿਖੇ ਉਹਨਾਂ ਨੂੰ ਯਾਦ ਕਰਦਦਿਆਂ ਭਾਵਪੂਰਨ ਸ਼ਰਧਾਂਜ਼ਲੀ ਭੇਂਟ ਕੀਤੀ ਗਈ।

ਭਗਤ ਸਿੰਘ ਯੂਥ ਕਲਬ (ਰਜਿ:) ਵਲੋਂ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਦਿਵਸ ਮੌਕੇ ਦਿਨ ਉਹਨਾਂ ਨੂੰ ਸ਼ਰਧਾ ਦੇ ਪੂਸ਼ਪ ਅਰਪਣ ਕਰਦਿਆਂ ਕੌਮ ਲਈ ਦਿਤੇ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਕਲਬ ਦੇ ਪ੍ਰਧਾਨ ਸੁਨੀਲ ਕੂਮਾਰ, ਦਿਲਮੋਹਤ ਸਿੰਘ ਮਕੜ, ਪੂਨੀਤ ਗਰਗ, ਅਜੈ ਕੂਮਾਰ, ਸੁਨੀਲ ਰਿਵਾੜੀਆ, ਬਲਵਿੰਦਰ ਸਿੰਘ (ਜ਼ਿਲ੍ਹਾ ਕੋਆਡੀਨੇਟਰ), ਜਗਜੀਤ ਸਿੰਘ, ਸਾਹਿਲ ਸ਼ਰਮਾ, ਗੁਰਧਿਆਨ ਸਿੰਘ, ਲਕੀ ਬਠਲਾ ਆਦਿ ਹਾਜਰ ਸਨ। ਇਸ ਮੌਕੇ ਯੂਥ ਆਗੂਆਂ ਨੇ ਦਸਿਆ ਕਿ ਕੌਮ ਦੇ ਮਹਾਨ ਸਪੂਤ ਲੰਦਨ ਵਿਖੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ, 1919 ਦੇ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ ਸੀ ਤੇ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰਖ ਦਿਤੀਆਂ ਸਨ।