ਕੀਵ, 25 ਜਨਵਰੀ (ਪੀ. ਟੀ.)- ਯੁਕਰੇਨ ‘ਚ ਵਿਦਰੋਹੀਆਂ ਦੇ ਹਮਲਾਵਰ ਹੋਣ ਵਿਚਕਾਰ ਪੂਰਬੀ ਸ਼ਹਿਰ ਮਾਰਿਓਪੋਲ ’ਚ ਬਾਜ਼ਾਰ, ਸਕੂਲਾਂ, ਘਰਾਂ ਅਤੇ ਦੁਕਾਨਾਂ ’ਤੇ ਅੰਨ੍ਹੇਵਾਹ ਦਾਗੇ ਗਏ ਰਾਕਟਾਂ ਨਾਲ ਘੱਟ ਤੋ ਘੱਟ 30 ਲੋਕ ਮਾਰੇ ਗਏ ਹਨ। ਵਿਦਰੋਹੀਆਂ ਦੇ ਚੋਟੀ ਦੇ ਨੇਤਾ ਵੱਲੋਂ ਹਮਲਾਵਰ ਮੁਹਿੰਮ ਸ਼ੁਰੂ ਕਰਨ ਦੇ ਐਲਾਨ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਸਾਰਕ ਰੂਪ ਨਾਲ ਮਹੱਤਵਪੂਰਨ ਬੰਦਰਗਾਹ ਸ਼ਹਿਰ ਦੀ ਰੱਖਿਆ ਦੇ ਲਈ ਯਤਨ ਤੇਜ਼ ਕਰ ਦਿੱਤੇ ਹਨ।ਬਾਗੀਆਂ ਦੇ ਨੇਤਾ ਨੇ ਹਮਲਿਆਂ ’ਚ ਅਸੈਨਿਕ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਆਪਣੀ ਧਮਕੀ ਦਾ ਸੁਰ ਹੋਲੀ ਕਰ ਲਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਰਾਕਟ ਹਮਲਿਆਂ ’ਚ ਘੱਟ ਤੋਂ ਘੱਟ 30 ਲੋਕ ਮਾਰੇ ਗਏ ਹਨ।


