Skip to content
Independent perspectives. Global stories.
BREAKING

ਗਾਰਡ ਆਫ ਆਨਰ ਸਮੇਂ ਕੁੱਤੇ ਨੇ ਸੁਰੱਖਿਆ ਕਵਚ ਤੋੜਿਆ

Share this story

ਨਵੀਂ ਦਿੱਲੀ, 25 ਜਨਵਰੀ (ਪੀ. ਟੀ.)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ਨੂੰ ਫੁਲਪਰੂਫ ਬਣਾਉਣ ਲਈ ਸੁਰੱਖਿਆ ਏਜੰਸੀਆਂ ਨੇ ਭਾਵੇਂ ਹੀ ਆਪਣੀ ਪੂਰੀ ਤਾਕਤ ਲਾ ਦਿੱਤੀ ਹੋਵੇ ਪਰ ਇਸ ਦੇ ਬਾਵਜੂਦ ਇਕ ਅਵਾਰਾ ਕੁੱਤਾ ਰਾਸ਼ਟਰਪਤੀ ਭਵਨ ਵਿਚ ਪ੍ਰੋਗਰਾਮ ਦੌਰਾਨ ਦਾਖਲ ਹੋ ਗਿਆ।ਜਦੋਂ ਓਬਾਮਾ ਨੂੰ ਰਾਸ਼ਟਰਪਤੀ ਭਵਨ ਵਿਚ ‘ਗਾਰਡ ਆਫ ਆਨਰ’ ਦਿੱਤਾ ਜਾ ਰਿਹਾ ਸੀ ਤਾਂ ਉਸ ਸਮੇਂ ਇਕ ਕੁੱਤਾ ਪ੍ਰੋਗਰਾਮ ਵਿਚ ਦਾਖਲ ਹੋ ਗਿਆ। ਕੁੱਤੇ ਨੂੰ ਦੇਖ ਕੇ ਸੁਰੱਖਿਆ ਏਜੰਸੀਆਂ ਦੇ ਹੋਸ਼ ਉਡ ਗਏ।ਜਲਦੀ-ਜਲਦੀ ਵਿਚ ਸੁਰੱਖਿਆ ਕਰਮੀਆਂ ਨੇ ਕੁੱਤੇ ਨੂੰ ਬਾਹਰ ਕੱਢਿਆ ਅਤੇ ਐਨ. ਡੀ. ਐਮ. ਸੀ. ਦੇ ਅਧਿਕਾਰੀ ਉਸ ਨੂੰ ਵੈਨ ਵਿਚ ਬੰਦ ਕਰ ਕੇ ਲੈ ਗਏ। ਜ਼ਿਕਰਯੋਗ ਹੈ ਕਿ ਓਬਾਮਾ ਦੇ ਭਾਰਤ ਆਉਣ ’ਤੇ ਸੁਰੱਖਿਆ ਦੇ ਕਈ ਪ੍ਰਬੰਧ ਕੀਤੇ ਗਏ ਹਨ।ਪੂਰੀ ਦਿੱਲੀ ਨੂੰ ਕਿੱਲ੍ਹੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

WRITTEN BY