ਨਵੀਂ ਦਿੱਲੀ, 25 ਜਨਵਰੀ (ਪੀ. ਟੀ.)- ਭਾਰਤ ਦੌਰੇ ‘ਤੇ ਆਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੁਆਗਤ ਵਿਚ ਭਾਰਤੀ ਪ੍ਰਧਾਨ ਮੰਤਰੀ ਕੋਈ ਕਸਰ ਨਹੀਂ ਰੱਖਣਾ ਚਾਹੁੰਦੇ। ਇਸ ਲਈ ਉਨ੍ਹਾਂ ਨੇ ਖੁਦ ਏਅਰਪੋਰਟ ‘ਤੇ ਜਾ ਕੇ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਇਸ ਦੀ ਇਕ ਉਦਾਹਰਣ ਹੈਦਰਬਾਦ ਹਾਊਸ ਵਿਚ ਹੋਈ ਮੋਦੀ-ਓਬਾਮਾ ਦੀ ਮੁਲਾਕਾਤ ਦੌਰਾਨ ਵੀ ਦੇਖਣ ਨੂੰ ਮਿਲੀ। ਹੈਦਰਾਬਾਦ ਹਾਊਸ ਵਿਚ ਹੋਈ ਗੱਲਬਾਤ ਤੋਂ ਬਾਅਦ ਮੋਦੀ ਨੇ ਗਾਰਡਨ ਵਿਚ ਬੈਠ ਕੇ ਓਬਾਮਾ ਨੂੰ ਖੁਦ ਚਾਹ ਬਣਾ ਤੇ ਪਿਲਾਈ ਤੇ ਕਈ ਗਰਮਾ-ਗਰਮ ਮੁੱਦਿਆਂ ‘ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗਾਰਡਨ ਵਿਚ ਚਹਿਲਕਦਮੀ ਕਰਦੇ ਹੋਏ ਵੀ ਕਈ ਮੁੱਦਿਆਂ ‘ਤੇ ਚਰਚਾ ਕੀਤੀ।



