Skip to content
Independent perspectives. Global stories.
BREAKING

ਪੰਜਾਬ ’ਚ ਭਾਰੀ ਗੈਂਗਵਾਰ ਹੋਣ ਦਾ ਖਤਰਾ

Share this story

ਜਲੰਧਰ 24 ਜਨਵਰੀ (ਪੀ.ਟੀ.)-ਫਗਵਾੜਾ ‘ਚ ਪੰਜਾਬ ਦੇ ਖਤਰਨਾਕ ਸ਼ਾਰਪਸ਼ੂਟਰ ਤੇ ਸੁਪਾਰੀ ਕਿ¤ਲਰ ਸੁ¤ਖਾ ਕਾਹਲਵਾਂ ਦੀ ਲਹੌਰੀਆ, ਗੌਂਡਰ ਗੈਂਗ ਤੇ ਫਾਜਿਜ਼ਲਕਾ ਦੇ ਬਿਸ਼ਨੋਈ ਗੈਂਗ ਦੇ ਗੈਂਗਸਟਰਾਂ ਵਲੋਂ ਅੰਜਾਮ ਦਿ¤ਤੀ ਗਈ ਬੇਰਹਿਮੀ ਨਾਲ ਹ¤ਤਿਆ ਦੇ ਬਾਅਦ ਸੂਬੇ ‘ਚ ਸਰਗਰਮ ਕਈ ਗੈਂਗਸ ‘ਚ ਜ਼ਬਰਦਸਤ ਗੈਂਗਵਾਰ ਹੋਣ ਦਾ ਖਤਰਾ ਬਣ ਗਿਆ ਹੈ। ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਸੁ¤ਖਾ ਕਾਹਲਵਾਂ ਦੀ ਹ¤ਤਿਆ ਹੋਣ ਦੇ ਬਾਅਦ ਉਸ ਦੇ ਸਾਥੀ ਗੈਂਗਸਟਰਾਂ, ਜਿਨ੍ਹਾਂ ‘ਚ ਭਾਨਾ ਗੈਂਗ ਸਣੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂ. ਪੀ. ਦੇ ਕਈ ਗੈਂਗ ਸ਼ਾਮਲ ਹਨ, ਨੇ ਖੁ¤ਲ੍ਹੇ ਤੌਰ ‘ਤੇ ਕਿਹਾ ਕਿ ਉਹ ਪ੍ਰੇਮਾ ਲਾਹੌਰੀਆਂ, ਗੌਂਡਰ ਗੈਂਗ ਤੇ ਬਿਸ਼ਨੋਈ  ਗੈਂਗ ਨੂੰ ਗੋਲੀ ਦਾ ਜਵਾਬ ਗੋਲੀ ਨਾਲ ਦੇਣਗੇ। ਇਸ ਹਾਲਾਤ ‘ਚ ਪੰਜਾਬ ਖਾਸਕਰ ਦੋਆਬਾ ਤੇ ਮਾਲਵਾ ਦੇ ਇਲਾਕਿਆਂ ‘ਚ ਕਦੋਂ ਕੀ ਹੋ ਜਾਵੇ, ਇਹ ਕਿਹਾ ਨਹੀਂ ਜਾ ਸਕਦਾ ਹੈ।

ਇਸ ਸੰਬੰਧੀ ਜਦੋਂ ਜਗ ਬਾਣੀ ਨੇ ਜਲੰਧਰ ਰੇਂਜ ਦੇ ਡੀ. ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸੰਪਰਕ ਕਰਕੇ ਹਾਲਾਤ ਦੀ ਗੰਭੀਰਤਾ ਨੂੰ ਲੈ ਕੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਬਣੇ ਹੋਏ ਹਾਲਾਤ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਸਤਰਕ ਹੈ ਤੇ ਕਿਸੇ ਵੀ ਗੈਂਗ ਜਾਂ ਗੈਂਗਸਟਰ ਜਾਂ ਹੋਰ ਅਸਮਾਜਿਕ ਤ¤ਤਾਂ ਨੂੰ ਕਾਨੂੰਨ ਆਪਣੇ ਹ¤ਥ ‘ਚ ਨਹੀਂ ਲੈਣ ਦਿ¤ਤਾ ਜਾਵੇਗਾ। ਡੀ.ਆਈ.ਜੀ. ਨੇ ਅਜਿਹੀ ਕਿਸੇ ਗੈਂਗਵਾਰ ਦੀ ਸੰਭਾਵਨਾ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਫਗਵਾੜਾ ਸਣੇ ਪੂਰੀ ਰੇਂਜ ‘ਚ ਪੁਲਸ ਕਾਨੂੰਨ ਵਿਵਸਥਾ ਨੂੰ ਬਣਾਉਣ ਲਈ ਵਚਨਬ¤ਧ ਹੈ ਤੇ ਰਹੇਗੀ। ਉਨ੍ਹਾਂ ਕਿਹਾ ਕਿ ਸੁ¤ਖਾ ਕਾਹਲਵਾਂ ਹ¤ਤਿਆਕਾਂਡ ਨੂੰ ਲੈ ਕੇ ਅੰਜਾਮ ਦੇਣ ‘ਚ ਲਾਹੌਰੀਆ ਗੈਂਗ ਦੇ ਮੁਖੀਆ ਪ੍ਰੇਮਾ ਲਾਹੌਰੀਆ ਦੀ ਅਹਿਮ ਭੂਮਿਕਾ ਰਹੀ ਹੈ। ਇਸ ਦਾ ਪਤਾ ਪੁਲਸ ਨੂੰ ਲ¤ਗ ਚੁ¤ਕਾ ਹੈ ਤੇ ਸਬੂਤ ਵੀ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਮਲੋਟ ਦਾ ਗੌਂਡਰ ਗੈਂਗ ਜਿਸ ਦਾ ਮੁਖੀ ਹਰਜਿੰਦਰ ਸਿੰਘ ਉਰਫ ਵਿ¤ਕੀ ਗੌਂਡਰ ਵਾਸੀ ਮਲੋਟ ਹੈ, ਵੀ ਮੌਜੂਦਾ ‘ਚ ਪ੍ਰੇਮਾ ਲਹੌਰੀਆ ਗੈਂਗ ਦਾ ਮੁ¤ਖ ਹਿ¤ਸਾ ਹੈ। ਉਨ੍ਹਾਂ ਕਿਹਾ ਕਿ ਹ¤ਤਿਆਰੇ ਗੈਂਗਸਟਰਾਂ ਜਿਨ੍ਹਾਂ ‘ਚ ਪ੍ਰੇਮਾ ਲਾਹੌਰੀਆ, ਵਿ¤ਕੀ ਗੌਂਡਰ ਤੇ ਹੋਰ ਗੈਂਗਸਟਰ ਸ਼ਾਮਲ ਹਨ, ਦੀ ਤਲਾਸ਼ ‘ਚ ਜਲੰਧਰ ਪੁਲਸ ਰੇਂਜ ਦੀਆਂ ਵ¤ਖ-ਵ¤ਖ ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਇਕ ਸਵਾਲ ਦੇ ਜਵਾਬ ‘ਚ ਡੀ.ਆਈ.ਜੀ. ਸ਼੍ਰੀ ਸਿੰਘ ਨੇ ਕਿਹਾ ਕਿ ਹਾਲੇ ਤ¤ਕ ਪੁਲਸ ਵਲੋਂ 8 ਤੋਂ ਵ¤ਧ ਗੈਂਗਸਟਰਾਂ ਦੀ ਪੁਖਤਾ ਤੌਰ ‘ਤੇ ਪਛਾਣ ਕਰ ਲਈ ਗਈ ਹੈ ਤੇ ਜੋ ਸੁ¤ਖਾ ਕਾਹਲਵਾਂ ਹ¤ਤਿਆਕਾਂਡ ‘ਚ ਸ਼ਾਮਲ ਰਹੇ ਹਨ ਤੇ ਫਗਵਾੜਾ ‘ਚ ਫਾਇਰਿੰਗ ਕਰਕੇ ਉਸ ਦੀ ਹ¤ਤਿਆ ਕਰ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਜਾਂਚ ਫਾਜ਼ਿਲਕਾ, ਅਬੋਹਰ ਦੇ ਖਤਰਨਾਕ ਬਿਸ਼ਨੋਈ ਗੈਂਗ ਦੀ ਵੀ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ। ਸੁ¤ਖਾ ਕਾਹਲਵਾਂ ਦੀ ਹ¤ਤਿਆ ਕਰਨ ਦੇ ਬਾਅਦ ਜ਼ਿਆਦਾਤਰ ਗੈਂਗਸਟਰ ਅੰਡਰਗਰਾਊਂਡ ਹੋ ਗਏ ਦ¤ਸੇ ਜਾਂਦੇ ਹਨ। ਹਾਲਾਂਕਿ ਸੂਤਰਾਂ ਤੋਂ ਸੂਚਨਾ ਇਹ ਵੀ ਮਿਲੀ ਹੈ ਕਿ ਲਾਹੌਰੀਆ ਗੈਂਗ ਦਾ ਸ¤ਜਾ ਹ¤ਥ ਮੰਨੇ ਜਾਂਦੇ ਗੈਂਗਸਟਰ ਸੂਰਜ ਲਹੌਰੀਆ ਵਲੋਂ ਕਿਸੇ ਵੀ ਸਮੇਂ ਅਦਾਲਤ ‘ਚ ਆਤਮ-ਸਮਰਪਣ ਕੀਤਾ ਜਾ ਸਕਦਾ ਹੈ। ਪੁਲਸ ਆਨ ਰਿਕਾਰਡ ਉਕਤ ਸੂਚਨਾ ਦੀ ਕਿਸੇ ਵੀ ਪ¤ਧਰ ‘ਤੇ ਪੁਸ਼ਟੀ ਨਹੀਂ ਕਰ ਰਹੀ ਹੈ। ਪੁਲਸ ਜਾਂਚ ਜਾਰੀ ਹੈ।

WRITTEN BY