Skip to content
Independent perspectives. Global stories.
BREAKING

ਹਰਿਆਣਾ ਸਿਹਤ ਵਿਭਾਗ ਵਲੋਂ ਸਵਾਇਨ ਫਲੂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਯੋਗ ਪ੍ਰਬੰਧ

Share this story

ਚੰਡੀਗੜ੍ਹ, 24 ਜਨਵਰੀ (ਨਾਗਪਾਲ)-ਹਰਿਆਣਾ ਸਿਹਤ ਵਿਭਾਗ ਵਲੋਂ ਸਵਾਇਨ ਫਲੂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਅਤੇ ਸੂਬੇ ਦੇ ਸਾਰੇ ਹਸਪਤਾਲਾਂ ਵਿਚ ਟੈਮੀ ਫਲੂ ਯੋਗ ਮਾਤਰਾ ਵਿਚ ਉਪਲੱਬਧ ਕਰਵਾਈ ਗਈ ਹੈ, ਵੈਂਟੀਲੇਟਰ ਪ੍ਰਦਾਨ ਕੀਤੇ ਗਏ ਹਨ ਅਤੇ ਅਲੱਗ ਵਾਰਡਾਂ ਦੀ ਸਥਾਪਨਾ ਕੀਤੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਸੂਬੇ ਵਿਚ ਇਸ ਵਾਈਰਸ ਨੂੰ ਫੇਲ੍ਹਣ ਤੋਂ ਰੋਕਣ ਅਤੇ ਸਵਾਈਨ ਫਲੂ ਦੇ ਮਾਮਲਿਆਂ ਨਾਲ ਨਿਪਟਣ ਦੇ ਲਈ ਸਿਵਿਲ ਸਰਜਨਾਂ ਨੂੰ ਪਹਿਲਾਂ ਤੋਂ ਹੀ ਬਚਾਅ ਕਰਨ ਦੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਸਥਿਤੀ ਕੰਟਰੋਲ ਵਿਚ ਹੈ। ਵਿਭਾਗ ਵੱਲੋਂ ਜ਼ਰੂਰੀ ਕਦਮ ਉਠਾਏ ਗਏ ਹਨ ਅਤੇ ਇਸ ਮਾਮਲੇ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਹੁਣ ਤੱਕ ਸਵਾਈਨ ਫਲੂ ਦੇ 29 ਮਾਮਲੇ ਪੋਜੀਟਿਵ ਪਾਏ ਗਏ ਹਨ ਜਿਸ ਵਿਚੋਂ ਪੰਜ ਦੀ ਮੌਤ ਦੀ ਰਿਪੋਰਟ ਮਿਲੀ ਹੈ। ਫਰੀਦਾਬਾਦ ਤੋਂ ਅੱਠ, ਗੁੜਗਾਉਂ ਤੋਂ ਸੱਤ, ਹਿਸਾਰ ਤੋਂ ਪੰਜ, ਜੀਂਦ ਤੋਂ ਦੋ, ਕਰਨਾਲ ਤੋਂ ਦੋ, ਸਿਰਸਾ ਤੋਂ ਦੋ ਅਤੇ ਰੋਹਤਕ-ਫਤਿਹਾਬਾਦ-ਝੱਜਰ ਤੋਂ ਇਕ-ਇਕ ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਖਾਂਸੀ, ਜੁਕਾਮ ਅਤੇ ਸ਼ਾਹ ਲੈਣ ਵਿਚ ਮੁਸ਼ਕਲ ਦੇ ਨਾਲ ਉਚ ਤਾਪਮਾਨ ਵਿਚੋਂ ਕੋਈ ਵੀ ਇਕ ਸਵਾਈਨ ਫਲੂ ਦਾ ਲੱਛਣ ਹੋ ਸਕਦਾ ਹੈ। ਇਨ੍ਹਾਂ ਲੱਛਣਾ ਤੋਂ ਪੀੜਤ ਵਿਅਕਤੀ ਨੂੰ ਇਸ ਨੂੰ ਹਲਕਾ ਨਹੀਂ ਲੈਣਾ ਚਾਹੀਦਾ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਨਜ਼ੀਦੀਕ ਸਿਹਤ ਕੇਂਦਰ ਵਿਚ ਰਿਪੋਰਟ ਕਰਨੀ ਚਾਹੀਦੀ ਹੈ। ਜੇਕਰ ਜ਼ਰੂਰਤ ਹੋਵੇ ਤਾਂ ਅਜਿਹੇ ਮਰੀਜ਼ਾਂ ਦੇ ਖੂਨ ਦੇ ਟੈਸਟ ਲਏ ਜਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਠੰਡ ਅਤੇ ਧੁੰਦ ਦੇ ਮੌਸਮ ਵਿਚ ਲੋਕਾਂ ਨੂੰ, ਵਿਸ਼ੇਸ਼ ਤੌਰ ’ਤੇ ਬਜ਼ੁਰਗਾਂ ਅਤੇ ਕਿਸੇ ਵੀ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਜਾਂ ਘੱਟ ਪ੍ਰਤੀਰੋਧਤਮਕ ਸਮਰਥਾਂ ਵਾਲੇ ਵਿਅਕਤੀ ਅਤੇ ਬੱਚਿਆਂ ਨੂੰ ਸਵੇਰ ਸ਼ੈਰ ਦੇ ਲਈ ਸਵੇਰੇ ਸਮੇਂ ਛੇਤੀ ਨਹੀਂ ਉਠਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਉਸ ਸਮੇਂ ਸਵਾਈਨ ਫਲੂ ਦਾ ਵਾਈਰਸ ਬਹੁਤ ਸਰਗਰਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਮਾਪਿਆਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਵਾਈਨ ਫਲੂ ਦੇ ਕਿਸੇ ਵੀ ਲੱਛਣ ਜਾਂ ਖੰਘ ਅਤੇ ਜ਼ੁਕਾਮ ਨਾਲ ਪੀੜਤ ਬੱਚਿਆਂ ਨੂੰ ਸਕੂਲ ਵਿਚ ਨਾ ਭੇਜਣ। ਇਸ ਸਬੰਧੀ ਸਕੂਲ ਪ੍ਰਿੰਸੀਪਲਾਂ ਨੂੰ ਵੀ ਅਜਿਹੇ ਬੱਚਿਆਂ ਨੂੰ ਛੁੱਟੀ ਦੇਣ ਦੀ ਵੀ ਅਪੀਲ ਕੀਤੀ ਗਈ ਹੈ ਤਾਂ ਕਿ ਉਹ ਘਰ ’ਤੇ ਰਹਿ ਕੇ ਆਰਾਮ ਕਰ ਸਕਣ।

WRITTEN BY