ਨਵੀਂ ਦਿ¤ਲੀ, 20 ਜਨਵਰੀ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਦਿੱਲੀ ਚੋਣਾਂ ਲਈ ਆਪਸੀ ਗੱਠਜੋੜ ਨੇਪਰੇ ਚੜ੍ਹ ਗਿਆ ਹੈ। ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ 4 ਸੀਟਾਂ ਛੱਡ ਦਿੱਤੀਆਂ ਹਨ। 3 ਸੀਟਾਂ ਉ¤ਤੇ ਅਕਾਲੀ ਉਮੀਦਵਾਰ ‘ਕਮਲ’ ਅਤੇ 1 ਸੀਟ ਉ¤ਤੇ ‘ਤਕੜੀ’ ਚੋਣ ਨਿਸ਼ਾਨ ਨਾਲ ਚੋਣ ਲੜਨਗੇ। ਇਸ ਸਬੰਧੀ ਬਕਾਇਦਾ ਐਲਾਨ ਅੱਜ ਇੱਥੇ ਪਾਰਟੀ ਦੇ ਪ੍ਰਧਾਨ ਅਤੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਿ¤ਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਇੰਚਾਰਜ ਬਲਵੰਤ ਸਿੰਘ ਰਾਮੂਵਾਲੀਆ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੀ ਹਾਜ਼ਰੀ ਵਿੱਚ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਜਪਾ ਨੇਤਾਵਾਂ ਨਾਲ ਮੀਟਿੰਗ ਕਰਕੇ ਚੋਣ ਗਠਜੋੜ ਸਬੰਧੀ ਗੱਲਬਾਤ ਕੀਤੀ। ਚੋਣ ਉਮੀਦਵਾਰਾਂ ਬਾਰੇ
ਕੀਤੇ ਗਏ ਫੈਸਲੇ ਮੁਤਾਬਿਕ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਰਜੋਰੀ ਗਾਰਡਨ ਦਿੱਲੀ ਤੋਂ, ਹਰੀਨਗਰ ਸੀਟ ਤੋਂ ਸ. ਅਵਤਾਰ ਸਿੰਘ ਹਿੱਤ, ਕਾਲਕਾਜੀ ਸੀਟ ਤੋਂ ਸਾਬਕਾ ਵਿਧਾਇਕ ੱਤੇ ਦਿੱਲੀ ਕਮੇਟੀ ਦੇ ਸੰਯੁਕਤ ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਸ਼ਾਹਦਰਾ ਸੀਟ ਤੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੂੰ ਪਾਰਟੀ ਵੱਲੋਂ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਹੈ।



