ਹੈਦਰਾਬਾਦ, 20 ਜਨਵਰੀ (ਪੀ. ਟੀ.)- ਮੋਦੀ ਸਰਕਾਰ ਅਗਲੇ ਮਹੀਨੇ ਪੇਸ਼ ਹੋਣ ਵਾਲੇ ਰੇਲ ਬਜਟ ‘ਚ ਆਮ ਜਨਤਾ ’ਤੇ ਭਾਰ ਪਾ ਸਕਦੀ ਹੈ। ਸਰਕਾਰ ਬਜਟ ‘ਚ ਯਾਤਰੀ ਕਿਰਾਇਆ ਵਧਾਉਣ ਦੇ ਬਾਰੇ ‘ਚ ਵਿਚਾਰ ਕਰ ਰਹੀ ਹੈ। ਹੈਦਰਾਬਾਦ ‘ਚ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੇ ਆਉਣ ਵਾਲੇ ਰੇਲ ਬਜ਼ਟ ‘ਚ ਯਾਤਰੀ ਕਿਰਾਇਆ ਵਧਾਉਣ ਦੇ ਸੰਕੇਤ ਦਿ¤ਤੇ ਹਨ। ਹਾਲਾਂਕਿ ਸੁਰੇਸ਼ ਪ੍ਰਭੂ ਨੇ ਇਹ ਸਪਸ਼ਟ ਤੌਰ ‘ਤੇ ਨਹੀਂ ਕਿਹਾ। ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਦਾ ਕਹਿਣਾ ਸੀ ਕਿ ਰੇਲਵੇ ਦਾ ਭਾਰ ਆਮ ਆਦਮੀ ਦਾ ਭਾਰ ਹੈ। ਉਨ੍ਹਾਂ ਦੇ ਇਸ ਜਵਾਬ ਨੂੰ ਰੇਲ ਕਿਰਾਏ ‘ਚ ਹੋਣ ਵਾਲੇ ਵਾਧੇ ਦਾ ਅੰਦੇਸ਼ਾ ਮੰਨਿਆ ਜਾ ਰਿਹਾ ਹੈ।
ਮੋਦੀ ਸਰਕਾਰ ਰੇਲ ਬਜਟ ’ਚ ਕਰ ਸਕਦੀ ਹੈ ਵਾਧਾ, ਰੇਲ ਮੰਤਰੀ ਨੇ ਦਿ¤ਤੇ ਸੰਕੇਤ



