June 21, 2026 5:13 am

ਤਿੰਨ ਨੌਜਵਾਨਾਂ ਨੂੰ ਅਣਪਛਾਤੇ ਵਿਅਕਤੀਆਂ ਨੀਮ ਬੇਹੋਸ਼ ਕਰਕੇ ਖੇਤਾਂ ‘ਚ ਸੁੱਟਿਆ

ਘੁਮਾਣ, 31 ਜੁਲਾਈ (ਪ੍ਰਿੰਸਪਾਲ ਸਿੰਘ ਚੀਮਾ)-ਸ਼ਹਿਰਾਂ ਕਸਬਿਆ ‘ਤੇ ਪਿੰਡਾਂ ਵਿੱਚ ਆਏ ਦਿਨੀ ਵਾਪਰਨ ਵਾਲੀਆ ਘਟਨਾਵਾ ਦਾ ਸਿਲਸਿਲਾ ਰੁੱਕਣ ਦਾ ਨਾ ਹੀ ਨਹੀ ਲੈ ਰਿਹਾ ਦਿਨੋ-ਦਿਨੀ ਕਿੱਧਰੇ ਤਾਂ ਲੁਟੇਰੇ ਗਿਰੋਹਾਂ ਵੱਲੋਂ ਲੋਕਾਂ ਨੂੰ ਲੁੱਟ-ਖਸੁੱਟ ਕਰਨ ਤੇ ਵੱਢਣ ਦੀਆਂ ਖਬਰਾਂ ਦਾ ਸਿਖਰ ਜ਼ੋਰਾ ਉੱਪਰ ਆਏ ਤੇ ਕਿੱਧਰੇ ਪਿੰਡਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਨੀਮ ਬੇਹੋਸ਼ ਕਰਕੇ ਸੁੰਨਸਾਨ ਜਗ੍ਹਾ ‘ਚ ਸੁੱਟਣ  ਦੇ ਮਾੜੇ ਘਟਨਾਕ੍ਰਮ ਇਹੋ ਜਿਹਾ ਹੀ ਹਾਦਸਾ ਕਸਬਾ ਘੁਮਾਣ ਦੇ ਰਹਿਣ ਵਾਲੇ ਤਿੰਨ ਨੌਜਵਾਨਾ ਨਾਲ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
guman
ਪ੍ਰਾਪਤ ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਪੁੱਤਰ ਬਲਵੰਤ ਸਿੰਘ, ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ, ਨਿਰਮਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਘੁਮਾਣ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦੇ ਹਨ।ਰੋਜਾਨਾ ਦੀ ਤਰ੍ਹਾਂ ਅੱਜ ੯ ਵਜੇ ਘਰੋਂ ਕੰਮ ਲਈ ਪਿੰਡ ਅਠਵਾਲ ਵਿਖੇ ਜਾ ਰਹੇ ਸਨ ਕਿ ਕਸਬਾ ਘੁਮਾਣ ਤੋਂ ਕਰੀਬ ਮਹਿਤਾ ਰੋਡ ਤੇ ਪਿੰਡ ਬਰਿਆਰ ਪੁੱਲ ਤੇ ਪੁੱਜੇ ਤਾਂ ਨਜਦੀਕੀ ਖੇਤਾਂ ਵਿੱਚ ਦੋ ਵਿਅਕਤੀਆ ਨੇ ਉਨ੍ਹਾਂ ਰੋਕ ਕੇ ਮੂਹ ਤੇ ਕਪੜਾ ਪਾ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਏ।ਇਸ ਸਬੰਧੀ ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਰੀਬ ੧੨ ਵੇ ਤੋਂ ਬਾਅਦ ਉਸ ਨੂੰ ਹੋਸ਼ ਆਈ ਤਾਂ ਦੇਖਿਆ ਤਾਂ ਉਸ ਦਾ,ਬਾਹਾਂ ਅਤੇ ਪੈਰ ਬੰਨੇ ਹੋਏ ਸਨ ਅਤੇ ਕਮਾਦ ਵਾਲੇ ਖੇਤਾਂ ਵਿੱਚ ਪਏ ਸਨ।ਉਸ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਸ ਨੇ ਆਪਣੇ ਆਪ ਨੂੰ ਖੋਲ ਕੇ ਦੇਖਿਆ ਕਿ ਉਸ ਦੇ ਸਾਥੀ ਵੀ ਨਜਦੀਕ ਹੀ ਬੇਹੋਸ਼ੀ ਦੀ ਹਾਲਤ ‘ਚ ਪਏ ਸਨ ਅਤੇ ਉਨ੍ਹਾਂ ਦੇ ਵੀ ਮੂਹ,ਲੱਤਾਂ ਅਤੇ ਬਾਹਾਂ ਬੰਨੀਆ ਹੋਈਆ ਸਨ ਅਤੇ ਉਨ੍ਹਾਂ ਦਾ ਮੋਟਰਸਾਇਕਲ ਵੀ ਵਜਦੀਕ ਹੀ ਪਿਆ ਸੀ।ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀਆਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆ ਵੱਲੋਂ ਉਨ੍ਹਾਂ ਦੇ ਮੋਬਾਇਲ ਵੀ ਬੰਦ ਕਰ ਦਿੱਤੇ ਸਨ।ਉਨ੍ਹਾਂ ਨੇ ਦੱਸਿਆ ਕਿ ਹੋਸ਼ ਆਉਣ ਤੋਂ ਬਾਅਦ ਉਨ੍ਹਾਂ ਨੇ ਪੁੱਛਗਿਛ ਕੀਤੀ ਤਾਂ ਪਤਾ ਵੱਲਿਆ ਕਿ ਉਹ ਘੁਮਾਣ ਤੋਂ 7-8 ਕਿਲੋਮੀਟਰ ਦ੍ਰੂਰ ਪਿੰਡ ਬੁਜਿਆਵਾਲੀ ਵਿਖੇ ਹਨ ਉਨ੍ਹਾਂ ਨੇ ਦੱਸਿਆ ਕਿ ਜਿਸ ਜਗ੍ਹਾਂ ਤੇ ਉਹ ਮੋਜੂਦ ਸਨ ਉਸ ਜਗ੍ਹਾਂ ਤੇ ਚਾਰੋਂ ਪਾਸੇ ਕਮਾਦ ਹੀ ਕਮਾਦ ਅਤੇ ਪੂਰੀ ਤਰਾਂ ਸੁੰਨਸਾਨ ਜਗ੍ਹਾ ਸੀ।ਇਸ ਸਬੰਧੀ ਘੁਮਾਣ ਦੇ ਥਾਣਾ ਮੁੱਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਘਟਨਾਂ ਦਾ ਕਾਰਣ ਪਤਾ ਲਗਾਵਾਗ।ਜਿਕਰਯੋਗ ਹੈ ਕਿ ਕਸਬਾ ਘੁਮਾਣ ਅਧੀਨ ਹੋ ਰਹੀਆ ਚੋਰੀ ਅਤੇ ਲੁੱਟ ਦੀਆ ਘਟਨਾਵਾ ਕਾਰਣ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਹੋਲ ਬਣਿਆ ਹੋਇਆ ਹੈ ਲੋਕਾਂ ਦੇ ਮਨਾ ਅੰਦਰ ਪੁਲਿਸ ਪ੍ਰਤੀ ਜਾ ਤਾਂ ਵਿਸਵਾਸ ਖਤਮ ਹੋ ਗਿਆ ਜਾ ਫਿਰ ਪੁਲਿਸ ਪ੍ਰਸ਼ਾਸਨ ਲੋਕਾਂ ਦੀਆ ਸਮੱਸਿਆਵਾਂ ਦਾ ਸਮਾਦਾਨ ਕਰਨ ਵਿੱਚ ਰਾਜ਼ੀ ਹੀ ਨਹੀ ਆਏ ਦਿਨੀ ਹੋ ਰਹੀਆ ਘਟਨਾਵਾ ਨੂੰ ਇੱਕ ਵੱਖਰੇ ਰੂਪ ਵਿੱਚ ਇਲਜਾਮ ਦੇਣਾ ਅਤੇ ਲੋਕਾਂ ਨੂੰ ਲੁਟੇਰਿਆ ਦੁਵਾਰਾ ਕੁੱਟਣਾ ਜਖਮੀ ਕਰਕੇ ਜਾ ਫਿਰ ਬੇਰਹਿਮੀ ਨਾਲ ਕਤਲ ਕਰ ਦੇਣਾ ਲੋਕਾਂ ਲਈ ਬਹੁਤ ਦੁਖਦਾਇਕ ਘਟਨਾਕ੍ਰਮ ਬਣਦਾ ਜਾ ਰਿਹਾ।

Send this to a friend