Skip to content
Independent perspectives. Global stories.
BREAKING

ਰੁਲਦਾ ਸਿੰਘ ਕਤਲ ਕੇਸ ’ਚ ਭਾਈ ਜਗਤਾਰ ਸਿੰਘ ਤਾਰਾ ਦਾ 5 ਦਿਨਾ ਪੁਲਿਸ ਰਿਮਾਂਡ

Share this story

ਸਖ਼ਤ ਸੁਰ¤ਖਿਆ ਪ੍ਰਬੰਧਾਂ ਹੇਠ ਭਾਈ ਤਾਰਾ ਨੂੰ ਪਟਿਆਲਾ ਦੀ ਅਦਾਲਤ ’ਚ ਕੀਤਾ ਪੇਸ਼
Page-3_11 ਪਟਿਆਲਾ, 17 ਜਨਵਰੀ (ਗੁਰਜੀਤ ਸਿੰਘ)- ਸਾਬਕਾ ਮੁ¤ਖ ਮੰਤਰੀ ਸਵਰਗਵਾਸੀ ਸ: ਬੇਅੰਤ ਸਿੰਘ ਦੇ ਕਤਲ ਕੇਸ ’ਚ ਸਜ਼ਾਯਾਫ਼ਤਾ ਭਾਈ ਜਗਤਾਰ ਸਿੰਘ ਤਾਰਾ ਜੋ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਸੁਰੰਗ ਰਾਹੀਂ ਫ਼ਰਾਰ ਹੋ ਗਿਆ ਸੀ, ਨੂੰ ਪਟਿਆਲਾ ਪੁਲਿਸ ਥਾਈਲੈਂਡ ਤੋਂ ਇ¤ਥੇ ਲੈ ਕੇ ਆਈ ਅਤੇ ਉਸ ਨੂੰ ਇਲਾਕਾ ਮੈਜਿਸਟ੍ਰੇਟ ਸ: ਜਗਮੀਤ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਉਸ ਦਾ 5 ਦਿਨ ਦਾ ਪੁਲਿਸ ਰਿਮਾਂਡ ਦੇ ਦਿ¤ਤਾ ਹੈ।ਅਦਾਲਤ ਨੇ ਆਦੇਸ਼ ਦਿ¤ਤੇ ਹਨ ਕਿ ਪੁਲਿਸ 22 ਜਨਵਰੀ ਨੂੰ ਬਾਅਦ ਦੁਪਹਿਰ 2 ਵਜੇ ਦੇ ਕਰੀਬ ਅਦਾਲਤ ਵਿਚ ਪੇਸ਼ ਕਰੇ।ਅ¤ਜ ਅਦਾਲਤ ਵਿਚ ਸਰਕਾਰੀ ਧਿਰ ਵ¤ਲੋਂ ਸ੍ਰੀ ਚਰਨਜੀਤ ਪਰਾਸ਼ਰ ਅਤੇ ਸ੍ਰੀ ਹਰਮੰਦਰ ਸਿੰਘ ਜਦੋਂ ਕਿ ਸਫ਼ਾਈ ਧਿਰ ਵ¤ਲੋਂ ਸੀਨੀਅਰ ਵਕੀਲ ਬਰਜਿੰਦਰ ਸਿੰਘ ਸੋਢੀ ਪੇਸ਼ ਹੋਏ। ਸਰਕਾਰੀ ਧਿਰ ਨੇ ਮਾਨਯੋਗ ਅਦਾਲਤ ਨੂੰ ਦ¤ਸਿਆ ਕਿ ਰਾਸ਼ਟਰੀ ਸਿ¤ਖ ਸੰਗਤ ਦੇ ਸੀਨੀਅਰ ਕਾਰਕੁਨ ਰੁਲਦਾ ਸਿੰਘ ਕਤਲ ਮਾਮਲੇ ’ਚ ਜੋ ਮੁਕ¤ਦਮਾ ਨੰਬਰ 279 ਥਾਣਾ ਤ੍ਰਿਪੜੀ ਵਿਖੇ 29 ਜੁਲਾਈ 2009 ਨੂੰ ਦਰਜ ਕੀਤਾ ਗਿਆ ਸੀ ‘ਚ ਪੁ¤ਛਗਿ¤ਛ ਕਰਨੀ ਹੈ।

ਸਰਕਾਰੀ ਧਿਰ ਨੇ ਅਦਾਲਤ ਨੂੰ ਦ¤ਸਿਆ ਕਿ ਇਸ ਮਾਮਲੇ ‘ਚ ਪਹਿਲਾਂ ਇਰਾਦਾ ਕਤਲ ਕੇਸ ਦੀ ਧਾਰਾ 307 ਅਤੇ ਬਾਅਦ ਵਿਚ ਜਦੋਂ ਰੁਲਦਾ ਸਿੰਘ ਦੀ ਮੌਤ ਹੋ ਗਈ ਤਾਂ ਇਹ ਮਾਮਲਾ ਕਤਲ ਦੀ ਧਾਰਾ 302 ਵਿਚ ਤਬਦੀਲ ਹੋ ਗਿਆ ਸੀ। ਜਗਤਾਰ ਸਿੰਘ ਤਾਰਾ ਇਸ ਮਾਮਲੇ ਦਾ ਮਾਸਟਰ ਮਾਈਂਡ ਹੈ। ਉਨ੍ਹਾਂ ਆਖਿਆ ਕਿ ਤਾਰਾ ਪਾਕਿਸਤਾਨ ਦੇ ਰਸਤੇ ਥਾਈਲੈਂਡ ਗਿਆ ਅਤੇ ਉ¤ਥੇ ਬੈਠ ਕੇ ਉਸ ਨੇ ਮੋਟੀਆਂ ਰਕਮਾਂ ਲੋਕਾਂ ਨੂੰ ਦਿ¤ਤੀਆਂ ਜੋ ਲੋਕ ਦੇਸ਼ ਦੀ ਅਖੰਡਤਾ ਲਈ ਖ਼ਤਰਾ ਸਨ।ਇਸ ਸਬੰਧ ਵਿਚ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਤਾਰਾ ਨੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਪੈਸੇ ਦਿ¤ਤੇ ਅਤੇ ਉਹ ਲੋਕ ਕਿਸ ਹ¤ਦ ਤ¤ਕ ਭਾਰਤ ਵਿਚ ਸਰਗਰਮ ਹਨ।ਉਸ ਕੇਸ ’ਚ ਭਗੌੜਾ ਚ¤ਲਿਆ ਆ ਰਿਹਾ ਹੈ। ਉਨ੍ਹਾਂ ਮਾਨਯੋਗ ਅਦਾਲਤ ਤੋਂ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ। ਇਹ ਵੀ ਦ¤ਸਿਆ ਕਿ ਉਹ ਪੁਲਿਸ ਨੂੰ ਪੰਜ ਕੇਸਾਂ ਵਿਚ ਲੋੜੀਂਦਾ ਹੈ। ਇਸ ਦੇ ਜਵਾਬ ਵਿਚ ਤਾਰਾ ਦੇ ਬਚਾਅ ਪ¤ਖ ਤੋਂ ਸ: ਸਿੰਘ ਸੋਢੀ ਨੇ ਅਦਾਲਤ ਵਿਚ ਆਖਿਆ ਕਿ ਹੁਣ ਤ¤ਕ ਰੁਲਦਾ ਸਿੰਘ ਕੇਸ ’ਚ ਬਹੁਤ ਸਾਰੇ ਵਿਅਕਤੀਆਂ ਨੂੰ ਇਹ ਪੇਸ਼ ਕਰ ਚੁ¤ਕੇ ਹਨ ਅਤੇ ਬਹੁਤ ਸਾਰਿਆਂ ਨੂੰ ਦੋਸ਼ ਮੁਕਤ ਵੀ ਦੇ ਚੁ¤ਕੇ ਹਨ। ਉਨ੍ਹਾਂ ਆਖਿਆ ਕਿ 2009 ਤੋਂ ਹੁਣ ਤ¤ਕ ਇ¤ਕ ਦਰਜਨ ਤੋਂ ਵ¤ਧ ਵਾਰ ਸਰਕਾਰੀ ਧਿਰ ਨੇ ਜਾਂਚ ਕੀਤੀ ਹੈ ਪਰੰਤੂ ਇਨ੍ਹਾਂ ਨੂੰ ਕੁ¤ਝ ਵੀ ਪਤਾ ਨਹੀਂ ਲ¤ਗਿਆ। ਸਰਕਾਰੀ ਧਿਰ ਦੇ ਇਸ ਤ¤ਥ ਨੂੰ ਵੀ ਝੁਠਲਾਇਆ ਕਿ ਤਾਰਾ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਹਥਿਆਰਾਂ ਦੀ ਸਿਖਲਾਈ ਦਿ¤ਤੀ ਪਰੰਤੂ ਰੁਲਦਾ ਸਿੰਘ ਕੇਸ ਵਿਚ ਤਾਂ ਅਜਿਹਾ ਕੁ¤ਝ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਰੁਲਦਾ ਸਿੰਘ ਕੇਸ ਇਸ ਵੇਲੇ ਪਟਿਆਲਾ ਵਿਚ ਹੀ ਵਧੀਕ ਸੈਸ਼ਨ ਜ¤ਜ ਦੀ ਅਦਾਲਤ ਵਿਚ ਸੁਣਵਾਈ ਅਧੀਨ ਹੈ।

WRITTEN BY