Skip to content
Independent perspectives. Global stories.
BREAKING

ਨਸ਼ਾ ਤਸ਼ਕਰਾਂ ਦੀ ਸੂਚਨਾ ਦਿਓ ਅਤੇ ਜਿੱਤੋ ਨਗਦ ਇਨਾਮ : ਸੁਖਬੀਰ ਬਾਦਲ

Share this story

ਪੰਜਾਬ ਪੁਲਿਸ ਦੀ ਹੈਲਪਲਾਈਨ ਡਾਇਲ 181 ਵਟਸਅੱਪ ’ਤੇ ਵੀ ਉਪਲਬੱਧ
index ਚੰਡੀਗੜ੍ਹ, 17 ਜਨਵਰੀ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸੂਬੇ ਵਿਚੋਂ ਨਸ਼ੇ ਦੀ ਬੁਰਾਈ ਦੇ ਮੁਕੰਮਲ ਖਾਤਮੇ ਲਈ ਰਾਜ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਸ਼ਾ ਤਸਕਰਾਂ ਸਬੰਧੀ ਸੂਚਨਾ ਪੰਜਾਬ ਪੁਲਿਸ ਦੇ ਹੈਲਪ ਲਾਈਨ ਨੰਬਰ 181 ਤੇ ਜਾਂ ਮੋਬਾਇਲ ਨੰਬਰ 76961-81181 ਜੋ ਕਿ ਵਟਸਅੱਪ ਤੇ ਵੀ ਉਪਲਬੱਧ ਹੈ ਤੇ ਵੀ ਦਿੱਤੀ ਜਾਵੇ ਤਾਂ ਜੋ ਪੁਲਿਸ ਅਜਿਹੇ ਲੋਕਾਂ ਖਿਲਾਫ ਸ਼ਖਤ ਕਾਰਵਾਈ ਕਰ ਸਕੇ। ਪੁਲਿਸ ਹੈਲਪ ਲਾਈਨ 181 ਦੀ ਕਾਰਗੁਜਾਰੀ ਦਾ ਜਾਯਜਾ ਲੈਂਦਿਆਂ ਪੰਜਾਬ ਦੇ ਉਪ ਮੁ¤ਖ ਮੰਤਰੀ ਸ. ਬਾਦਲ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਦਿ¤ਤੀ ਕਿ ਲੋਕਾਂ ਵੱਲੋਂ ਨਸ਼ਾ ਤਸਕਰਾਂ ਸਬੰਧੀ ਦਿੱਤੀ ਗਈ ਸੂਚਨਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸ: ਬਾਦਲ ਨੇ ਅ¤ਗੇ ਕਿਹਾ ਕਿ ਨਸਿਆਂ ਖਿਲਾਫ ਇਹ ਲੜਾਈ ਆਮ ਲੋਕਾਂ ਦੀ ਭਾਗੀਦਾਰੀ ਨਾਲ ਹੀ ਜਿੱਤੀ ਜਾ ਸਕਦੀ ਹੈ ਅਤੇ ਲੋਕਾਂ ਨੂੰ ਬਿਨ੍ਹਾਂ ਡਰ ਭੈਅ

ਦੇ ਨਸ਼ਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਸੂਚਨਾ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਦਿੱਤੀ ਗਈ ਸੂਚਨਾ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਤਸਕਰ ਜਾਂ ਖਰੀਦਦਾਰ ਸਬੰਧੀ ਸੱਚੀ ਸੂਚਨਾ ਦੇਣ ਵਾਲੇ ਨੂੰ 10 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਹੈਲਪਲਾਈ ਨੰਬਰ 181 ਦੀ ਸੇਵਾ ਦੀ ਸਫਲਤਾ ਨਾਲ ਚੱਲ ਰਹੀ ਸੇਵਾ ਨੂੰ ਨਵੀਂਆਂ ਸੂਚਨਾ ਤਕਨੀਕਾਂ ਨਾਲ ਜੋੜਦਿਆਂ ਵਟਸਅੱਪ ਨਾਲ ਜੋੜਿਆ ਗਿਆ ਹੈ। ਇਸ ਲਈ ਮੋਬਾਇਲ ਨੰਬਰ 76961-81181 ਰਾਹੀਂ ਵੱਟਸਅੱਪ ਨਾਲ ਜੋੜਿਆ ਗਿਆ ਹੈ ਅਤੇ ਆਮ ਲੋਕ ਇਸ ਨੰਬਰ ਤੇ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਸਬੰਧੀ ਕੋਈ ਵੀ ਫੋਟੋ, ਸੂਚਨਾ, ਵਿਡੀਓ, ਆਡੀਓ ਜਾਂ ਦਸਤਾਵੇਜ ਵਟਸਅੱਪ ਰਾਹੀਂ ਅਪਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾਇਲ 181 ਨਾ ਕੇਵਲ ਪੰਜਾਬ ਪੁਲਿਸ ਦੀ ਹੈਲਪ ਲਾਈਨ ਸੇਵਾ ਹੈ ਬਲਕਿ ਇਹ ਲੋਕਾਂ ਲਈ ਇਕ ਸ਼ਿਕਾਇਤ ਨਿਵਾਰਨ ਪਲੇਟਫਾਰਮ ਵੀ ਹੈ ਜਿੱਥੇ ਲੋਕ 24 ਘੰਟੇ ਕਿਸੇ ਵੀ ਵੇਲੇ ਪੁਲਿਸ ਮਦਦ ਲਈ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਹੈਲਪਲਾਈਨ ਨੰਬਰ ਤੇ ਪੁਲਿਸ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ ੳੁਥੇ ਹੀ ਫੀਲਡ ਵਿਚ ਤਾਇਨਾਤ ਪੁਿਲਸ ਅਧਿਕਾਰੀਆਂ ਕਰਮਚਾਰੀਆਂ ਦੇ ਆਚਰਨ ਸੰਬਧੀ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਹੈਲਪ ਲਾਈਨ ਦੀ ਸਹੁਲਤ ਵੱਖ ਵੱਖ ਚੈਨਲ ਜ਼ਿਵੇ ਫੋਨ (181) , ਵੱਟਸਅੱਪ (76961-81181), ਫੈਕਸ (0172-6626181), ਈਮੇਲ (ਹੲਲਪ0181ਪਪਹ.ਚੋਮ) ਅਤੇ ਵੇਬਪੋਰਟਲ (ਾ.181ਪਪਹ.ਚੋਮ) ਤੇ ਵੀ ਉਪਲਬੱਧ ਹੈ।

WRITTEN BY