Skip to content
Independent perspectives. Global stories.
BREAKING

ਸਿਮਰਨਜੀਤ ਮਾਨ ਵੱਲੋਂ ਜਥੇ. ਅਵਤਾਰ ਸਿੰਘ ਨੂੰ ਮੰਗ-ਪੱਤਰ

Share this story

ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਹਟਾਉਣ ’ਤੇ ਸਿੱਖ ਕੌਮ ਵਿਚ ਖਾਨਾਜੰਗੀ ਪੈਦਾ ਹੋਣ ਦਾ ਪ੍ਰਗਟਾਇਆ ਖਦਸ਼ਾ

Page-3_15 ਫ਼ਤਹਿਗੜ੍ਹ ਸਾਹਿਬ, 17 ਜਨਵਰੀ (ਪੀ. ਟੀ.)- ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਹਟਾਉਣ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਇਨ੍ਹਾਂ ਦੋਵਾਂ ਮਸਲਿਆ ਦੇ ਵਿਰੋਧ ਦੇ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕਮੇਟੀ ਪ੍ਰਧਾਨ ਜਥੇ. ਅਵਤਾਰ ਸਿੰਘ ਨੂੰ ਇਕ ਮੰਗ ਪੱਤਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ 2003 ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋ ਹਟਾਉਣ ਦੇ ਵਿਰੁੱਧ ਯਾਦ-ਪੱਤਰ ਦਿੱਤਾ ਗਿਆ। ਸ. ਮਾਨ ਨੇ ਜਥੇਦਾਰ ਮੱਕੜ ਨਾਲ ਲੱਗਭਗ ਅੱਧਾ ਘੰਟਾ ਗੱਲਬਾਤ ਦੌਰਾਨ ਕਿਹਾ ਕਿ ਜੇਕਰ

ਅੰਤਰਿੰਗ ਕਮੇਟੀ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿੱਚ ਬਦਲਣ ਅਤੇ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਦੀ ਕੋਸ਼ਿਸ਼ ਕਰੇਗੀ ਤਾਂ ਸਿੱਖ ਕੌਮ ਵਿੱਚ ਖਾਨਾਜੰਗੀ ਵਾਲਾ ਮਾਹੌਲ ਪੈਦਾ ਹੋ ਜਾਵੇਗਾ। ਕਿਉਂਕਿ ਸਿੱਖ ਕੌਮ ਇਹਨਾਂ ਦੋਵਾਂ ਮਸਲਿਆਂ ਦੇ ਉ¤ਤੇ ਇਕਜੁੱਟ ਹੈ। ਪਰ ਬਾਦਲ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਰ.ਐਸ.ਐਸ., ਬੀਜੇਪੀ ਅਤੇ ਹੋਰ ਸਿੱਖ ਵਿਰੋਧੀ ਸ਼ਕਤੀਆਂ ਦਾ ਦਬਾਅ ਐਨਾ ਵੱਧ ਗਿਆ ਹੈ ਜਿਸ ਕਾਰਨ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਖ਼ਤਮ ਕਰਨ ਲਈ ਕੋਝੇ ਯਤਨ ਕੀਤੇ ਜਾ ਰਹੇ ਹਨ। ਸ. ਮਾਨ ਨੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਸਿੱਖ ਕੌਮ ਦੀ ਭਾਵਨਾ ਦੇ ਉਲਟ ਆਰ.ਐਸ.ਐਸ, ਬੀਜੇਪੀ ਦੇ ਦਬਾਅ ਹੇਠਾਂ ਬਾਦਲ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਕੋਈ ਗਲਤ ਫੈਸਲਾ ਕਰਵਾਏਗਾ । ਜਿਸ ਸੰਤ ਸਮਾਜ ਦੇ ਦਬਾਅ ਹੇਠ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਬਿਕਰਮੀ ਕੈਲੰਡਰ ਵਿਚ ਤਬਦੀਲ ਕਰਨ ਦੀ ਕੋਝੀ ਵਿਉਂਤ ਚੱਲ ਰਹੀ ਹੈ, ਉਹ ਸੰਤ ਸਮਾਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ-ਮਰਿਯਾਦਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨੇਗਾ ਅਤੇ ਹਰੇਕ ਡੇਰੇ ਦੀ ਆਪਣੀ ਅੱਡ-ਅੱਡ ਮਰਿਯਾਦਾ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਵਾਨਿਤ ਰਹਿਤ-ਮਰਿਯਾਦਾ ਨੂੰ ਤੋੜਕੇ ਉਹਨਾਂ ਨੇ ਆਪਣੀ ਮੰਨ ਮਰਜੀ ਦੇ ਗੁਟਕੇ ਅਤੇ ਅਰਦਾਸਾਂ ਅੱਡ-ਅੱਡ ਤਰੀਕੇ ਤਿਆਰ ਕੀਤੀਆ ਹੋਈਆ ਹਨ । ਜਿਸ ਨਾਲ ਪੂਰੀ ਸਿੱਖ ਕੌਮ ਦੁਬਿਧਾ ਵਿਚ ਪਈ ਹੋਈ ਹੈ । ਕਿਉਂਕਿ ਨਾਨਕਸ਼ਾਹੀ ਕੈਲੰਡਰ 2003 ਵਿਚ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ ਸੀ ਜਿਸ ਵਿਚ ਸਮੁੱਚੇ ਪੰਥ ਦੇ ਆਗੂ ਵੀ ਹਾਜ਼ਰ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੇਠਾਂ ਕੌਮ ਲਈ ਜਾਰੀ ਕੀਤਾ ਗਿਆ, ਪਰ ਅੱਜ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਜਰਨਲ ਹਾਊਸ ਹੈ ਜਿਸ ਨੂੰ 2011 ਦੀ ਚੋਣ ਮੁਤਾਬਿਕ ਸੁਪਰੀਮ ਕੋਰਟ ਨੇ ਮਾਨਤਾ ਦੇਣ ਤੋ ਨਾਂਹ ਕੀਤੀ ਹੋਈ ਹੈ ਅਤੇ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ਾਨਾ ਕੰਮਕਾਰ ਲਈ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਨੂੰ ਮੰਨਦਿਆਂ ਸੁਪਰੀਮ ਕੋਰਟ ਨੇ 2004 ਵਾਲੀ ਅੰਤਰਿੰਗ ਕਮੇਟੀ ਨੂੰ ਕੇਵਲ ਲੰਗਰ, ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦਾ ਅਧਿਕਾਰ ਦਿੱਤਾ ਹੈ। ਨਾ ਕਿ ਕੋਈ ਅਜਿਹਾ ਫੈਸਲਾ ਕਰਨ ਦਾ ਅਧਿਕਾਰ ਸੁਪਰੀਮ ਕੋਰਟ ਵੱਲੋ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਮ ਚਲਾਊ ਬਣੀ ਅਜੋਕੀ ਐਗਜੈਕਟਿਵ ਕਮੇਟੀ ਕੋਲ ਨਹੀਂ ਹੈ। ਜੇਕਰ ਉਪਰੋਕਤ ਸਾਰੇ ਤੱਥਾਂ ਦੇ ਹੁੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੰਮ ਚਲਾਊ ਐਜਗੈਕਟਿਵ ਕਮੇਟੀ ਕੋਈ ਗੈਰ-ਕਾਨੂੰਨੀ, ਗੈਰ-ਇਖ਼ਲਾਕੀ ਫੈਸਲਾ ਕਰਦੀ ਹੈ ਤਾਂ ਜਿਥੇ ਇਕ ਪਾਸੇ ਇਸ ਨੂੰ ਸਿੱਖ ਕੌਮ ਲਈ ਮਾਰੂ ਸਮਝਿਆ ਜਾਵੇਗਾ, ਉਥੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਾਕੀ ਸਾਰੀਆਂ ਪੰਥਕ ਧਿਰਾਂ ਨਾਲ ਜਲਦ ਤੋ ਜਲਦ ਸਲਾਹ ਕਰਕੇ ਅਗਲਾ ਐਕਸ਼ਨ ਪ੍ਰੋਗਰਾਮ ਖ਼ਾਲਸਾ ਪੰਥ ਦੇ ਸਹਿਯੋਗ ਨਾਲ ਆਰੰਭ ਕਰੇਗਾ। ਜਦੋ ਸ. ਮਾਨ ਅਤੇ ਉਹਨਾਂ ਦੇ ਨਾਲ ਪਾਰਟੀ ਦਾ ਉ¤ਚ ਪੱਧਰੀ ਡੈਲੀਗੇਟ ਅਤੇ ਵਰਕਰ ਗੁਰਦੁਆਰਾ ਸ੍ਰੀ ਫ਼ਤਹਿਗੜ ਸਾਹਿਬ ਦੀ ਹੰਦੂਦ ਅੰਦਰ ਦਾਖਲ ਹੋਏ ਤਾਂ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੇ ਸ. ਮਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਸ. ਅਵਤਾਰ ਸਿੰਘ ਮੱਕੜ ਨਾਲ ਮਿਲਣ ਤੋ ਰੋਕਣ ਦੇ ਕੋਝੇ ਯਤਨ ਕੀਤੇ। ਜਦੋਂਕਿ ਪਾਰਟੀ ਦਾ ਵਫ਼ਦ ਸ਼ਾਂਤਪੂਰਨ ਅਤੇ ਦਲੀਲ ਰਾਹੀ ਜਥੇਦਾਰ ਮੱਕੜ ਅਤੇ ਕੰਮ ਚਲਾਊ ਅੰਤਰਿੰਗ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਅਤੇ ਯਾਦ-ਪੱਤਰ ਦੇਣ ਲਈ ਆਏ ਸਨ । ਕਾਫ਼ੀ ਜੱਦੋ-ਜ਼ਹਿਦ ਤੋ ਬਾਅਦ ਸ. ਮਾਨ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ, ਪ੍ਰੋ. ਮਹਿੰਦਰਪਾਲ ਸਿੰਘ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ (ਸਾਰੇ ਜਰਨਲ ਸਕੱਤਰ), ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ, ਹਰਭਜਨ ਸਿੰਘ ਕਸ਼ਮੀਰੀ ਜਿਲ੍ਹਾਂ ਪ੍ਰਧਾਨ ਪਟਿਆਲਾ ਸ਼ਹਿਰੀ, ਯੂਥ ਦੇ ਪ੍ਰਧਾਨ ਰਣਦੇਵ ਸਿੰਘ ਦੇਬੀ ਅਤੇ ਕੁਲਦੀਪ ਸਿੰਘ ਭਾਗੋਵਾਲ ਜ਼ਿਲ੍ਹਾ ਪ੍ਰਧਾਨ ਮੋਹਾਲੀ ਨੇ ਵਫ਼ਦ ਦੇ ਰੂਪ ਵਿਚ ਸ. ਮੱਕੜ ਅਤੇ ਕੰਮ ਚਲਾਊ ਅੰਤਰਿੰਗ ਕਮੇਟੀ ਦੇ ਮੈਬਰਾਂ ਨੂੰ ਮਿਲਣ ਲਈ ਅੰਦਰ ਦਾਖਲ ਹੋਏ ਅਤੇ ਸ. ਮੱਕੜ ਨੂੰ ਪੰਥਕ ਦਲੀਲਾਂ ਦੇਣ ਤੋ ਬਾਅਦ ਯਾਦ-ਪੱਤਰ ਸੋਪਿਆ। ਇਸ ਤੋ ਇਲਾਵਾ ਗੁਰਦੁਆਰਾ ਸਾਹਿਬ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾ ਨੇ ਸ਼੍ਰੋਮਣੀ ਕਮੇਟੀ ਵੱਲੋ ਜਥੇਦਾਰ ਨੰਦਗੜ੍ਹ ਨੂੰ ਹਟਾਉਣ ਤੇ ਨਾਨਕਸਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਵਿਚ ਬਦਲਣ ਦੇ ਖਿਲਾਫ਼ ਰੋਸ ਪ੍ਰਗਟ ਕੀਤਾ। ਜਿਸ ਦੀ ਅਗਵਾਈ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸ. ਸ਼ਿੰਗਾਰਾ ਸਿੰਘ ਬਡਲਾ, ਸਰੂਪ ਸਿੰਘ ਸੰਧਾ ਪਟਿਆਲਾ, ਅਵਤਾਰ ਸਿੰਘ ਖੱਖ ਹੁਸਿਆਰਪੁਰ, ਫੌਜਾ ਸਿੰਘ ਧਨੋਰੀ ਰੋਪੜ, ਧਰਮ ਸਿੰਘ ਕਲੌੜ, ਜਰਨੈਲ ਸਿੰਘ ਸਖੀਰਾ, ਲਖਵੀਰ ਸਿੰਘ ਵੈਬ ਮਾਸਟਰ, ਬਲਕਾਰ ਸਿੰਘ ਬਾਲੀਆ, ਰਣਜੀਤ ਸਿੰਘ ਸੰਤੋਖਗੜ੍ਹ, ਕੁਲਦੀਪ ਸਿੰਘ ਪਹਿਲਵਾਨ, ਨਾਜਰ ਸਿੰਘ ਕਾਹਨਪੁਰਾ, ਸਵਰਨ ਸਿੰਘ ਫਾਟਕ ਮਾਜਰੀ, ਕ੍ਰਿਸ਼ਨ ਸਿੰਘ ਸਲਾਣਾ, ਡਾ. ਗੁਰਮੀਤ ਸਿੰਘ ਚਨਾਲੋ, ਗੁਰਦੀਪ ਸਿੰਘ ਦੀਪਾ ਯੂਥ ਪ੍ਰਧਾਨ ਫਤਹਿਗੜ੍ਹ ਸਾਹਿਬ, ਗੁਰਮਿੰਦਰ ਸਿੰਘ, ਮਹੇਸ਼ਵਰਜੀਤ ਸਿੰਘ ਟਿਵਾਣਾ, ਮਨਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਲਖਵੀਰ ਸਿੰਘ ਕੋਟਲਾ, ਦਰਬਾਰਾ ਸਿੰਘ ਮੰਡੋਫਲ ਆਦਿ ਆਗੂ ਹਾਜ਼ਰ ਸਨ।

WRITTEN BY