Skip to content
Independent perspectives. Global stories.
BREAKING

ਵੱਖ-ਵੱਖ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਲਾਈਨਮੈਨਾਂ ’ਤੇ ਕੀਤੇ ਜਾ ਰਹੇ ਜਬਰ ਦੀ ਕੀਤੀ ਨਿਖੇਧੀ

Share this story

ਸੰਗਰੂਰ 16 ਜਨਵਰੀ 2015 (ਹਰਜੀਤ ਸਿੰਘ ਹਸਨਪੁਰੀ) ਪੰਜਾਬ ਦੀਆਂ  ਸੰਘਰਸ਼ਸ਼ੀਲ 2 ਦਰਜਨ ਦੇ ਕਰੀਬ ਵੱਖ ਵੱਖ ਬੇਰੁਜ਼ਗਾਰ ਲਾਈਨਮੈਨਾਂ ’ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਜੁਲਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਪੰਜਾਬ ਦੀਆਂ ਸਿਰਮੋਰ ਸੰਘਰਸ਼ਸ਼ੀਲ ਜਥੇਬੰਦੀਆਂ ਅਧਿਆਪਕ ਯੋਗਤਾ ਪ੍ਰੀਖਿਆ (ਟੀ   ਪਾਸ ਬੇਰੁਜ਼ਗਾਰ  ਅਧਿਆਪਕ ਯੁੂਨੀਅਨ ਦੇ ਰਘਵੀਰ ਸਿੰਘ ਭਵਾਨੀਗੜ੍ਹ, ਬੇਰੁਜ਼ਗਾਰ ਲਾਇਨਮੈਨ ਯੂਨੀਅਨ ਦੇ ਪਿਰਮਲ ਸਿੰਘ ਸੰਗਰੂਰ ,ਏ   ਪਾਲਣ ਵਰਕਰਜ਼ ਯੂਨੀਅਨ ਦੇ ਮਾਨ ਸਿੰਘ, ਐਨ     ਸਟਾਫ ਨਰਸਿਜ਼ ਯੂਨੀਅਨ ਦੇ ਨਵਨੀਤ ਕੌਰ, ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਲਹਿਰਾ ਮੁਹੱਬਤ ਕੰਟਰੈਕਟ ਵਰਕਰ ਯੁੂਨੀਅਨ ਦੇ ਜਗਰੂਪ ਸਿੰਘ, ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਰੁਪਿੰਦਰ ਸਿੰਘ ਰੋਗਲਾ, ਜਲ ਸਪਲਾਈ  ਸੈਨੀਟੇਸ਼ਨ ਵਰਕਰ ਯੂਨੀਅਨ ਦੇ ਗੁਰਪ੍ਰੀਤ ਸਿੰਘ, ਐਸਕਾਟ ਫੈਕਟਰੀ ਬਹਾਦਰਗੜ੍ਹ ਵਰਕਰ ਯੁੂਨੀਅਨ ਦੇ ਦਿਲਰਾਜ ਸਿੰਘ, ਪੀ  ਐਸ ਪੀ ਸੀ ਐਲ ੰਟਰੈਕਟ  ਵਰਕਰ ਯੂਨੀਅਨ ਦੇ ਜਗਤਾਰ ਸਿੰਘ ਮਾਹੀਨੰਗਲ, ਏਡਡ ਸਕੂਲ ਅਨਏਡਿਡ ਫਰੰਟ ਪੰਜਾਬ ਦੇ ਜਸਪਾਲ ਗਿੱਲ ,ਈ    ਟੈ¤ਟ ਪਾਸ ਬੇਰੁਜ਼ਗਾਰ ਯੁੂਨੀਅਨ ਦੇ ਜਸਵੀਰ ਸਿੰਘ, ਜਗਦੇਵ ਪੰਜਾਬੀ ਆਰਗੇਨਾਈਜੇਸ਼ਨ ਦੇ ਪ੍ਰਸ਼ੋਤਮ ਸਿੰਘ

ਫੱਗੂਵਾਲਾ ,ਪੇਂਡੂ ਚੌਕੀਦਾਰ ਯੁੂਨੀਅਨ ਪੰਜਾਬ ਦੇ ਸਤਿਗੁਰੂ ਸਿੰਘ ਮਾਝੀ ਆਦਿ ਸਮੇਤ 2 ਦਰਜਨ ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਜਾਣ ਬੁੱਝ ਕੇ ਬੌਧਿਕ ਦਿਮਾਗਾਂ ਨੂੰ ਜਲੀਲ ਕਰਕੇ ਖੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਕਿ ਪੰਜਾਬ ਵਿੱਚ 45 ਲੱਖ ਤੋਂ ਵਧੇਰੇ ਪੜ੍ਹੇ ਲਿਖੇ ਨੌਜਵਾਨ ਉ¤ਚ ਡਿਗਰੀਆਂ ਹਾਸਲ ਕਰਕੇ  ਵੀ ਰੁਜ਼ਗਾਰ ਨਾ ਮਿਲਣ ਦੇ ਇੰਤਰਾਜ਼ ਤੋਂ ਅੱਕ ਕੇ ਹੁਣ ਉਹ ਆਪਣੇ ਆਪ ਨੂੰ ਅੱਗਾਂ ਲਾ ਕੇ ਸਾੜਨ, ਟੈਂਕੀਆਂ ਤੇ ਚੜਕੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋਣ ਲੱਗ ਪਏ ਹਨ। ਪ੍ਰੰਤੂ ਪੰਜਾਬ ਸਰਕਾਰ ਉਨ੍ਹਾਂ ਨੂੰ ਹੱਕ ਦੇਣ ਦੀ ਬਜਾਏ ਉਨ੍ਹਾਂ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ।
ਇਸ ਤਰ੍ਹਾਂ ਦੀਆਂ ਕਾਰਵਾਈਆਂ ਸਾਡੇ ਸਭਿਅਕ ਸਮਾਜ ਦੇ ਮੱਥੇ ਤੇ ਕਲੰਕ ਹਨ। ਉਪਰੋਕਤ ਸਾਰੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਕੱਲੇ ਇੱਕਲੇ ਮਾਰ ਖਾਣ ਦੀ ਬਜਾਏ ਇਕੋਂ ਮੰਚ ਤੇ ਇੱਕਠੇ ਹੋਣ ਤਾਂ ਜ਼ੋ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਅਣਮਨੁੱਖੀ ਕਾਰਿਆਂ ਦਾ ਮੁੂੰਹ ਤੋੜਵਾਂ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਤੋਂ ਜ਼ੋ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ,ਚੱਲ ਰਹੀਆਂ ਭਰਤੀ ਪ੍ਰਕਿਰਿਆਵਾਂ ਨੂੰ ਤੁਰੰਤ  ਮੁਕੰਮਲ ਕੀਤਾ  ਜਾਵੇ, ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਨੂੰ ਬੰਦ ਕਰਕੇ ਰੈਗੂਲਰ ਭਰਤੀ ਕੀਤੀ  ਜਾਵੇ ਤਾਂ ਜ਼ੋ ਪੰਜਾਬ ਵਿੱਚ ਬੇਰੁਜ਼ਗਾਰੀ ਅਤੇ ਸਮੱਸਿਆ ਦਾ ਸਾਰਥਿਕ ਹੱਲ ਕੱ੍ਯਢਿਆ ਜਾਵੇ।
ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ ਇਕੱਠੇ ਹੋ ਕੇ ਸਰਕਾਰ ਦੀਆਂ ਇਹ ਲੋਕ ਮਾਰੂ ਨੀਤੀਆਂ ਵਿਰੁੱਧ ਤਿੱਖਾ ਸੰਘਰਸ਼ ਕਰਨ।

WRITTEN BY