Skip to content
Independent perspectives. Global stories.
BREAKING

ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਵੱਲੋਂ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ

Share this story

ਸ਼੍ਰੀ ਅਨੰਦਪੁਰ ਸਾਹਿਬ, 16 ਜਨਵਰੀ-(ਦਵਿੰਦਰਪਾਲ ਸਿੰਘ/ਅੰਕੁਸ਼)- ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਵਲੋਂ ਪਹਿਲੀ ਵਾਰ ਜਿੱਥੇ ਪਿਛਲੇ ਦਿਨੀ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਉਥੇ ਹੀ ਮਾਤਾ ਜੀਤੋ ਜੀ ਸੰਸਥਾ ਵਲੋ ਲੋੜਵੰਦ ਬਜੁਰਗਾਂ ਨੂੰ ਕੰਬਲ ਵੀ ਵੰਡੇ ਗਏ।
ਇਸ ਸਮਾਗਮ ਦੇ ਮੁੱਖ ਮਹਿਮਾਨ ਯੁਵਾ ਭਾਜਪਾ ਦੇ ਨੇਤਾ ਅਰਵਿੰਦ ਮਿੱਤਲ ਨੂੰ ਜਿੱਥੇ ਪਿੰਡ ਸਹੋਟੇ ਵਿਖੇ ਮਾਤਾ ਜੀਤੋ ਜੀ ਸੰਸਥਾ ਵਲੋਂ ਕਰਵਾਏ ਗਏ ਪ੍ਰੋਗਰਾਮ ਦੀ ਪ੍ਰਸੰਸਾ ਕੀਤੀੇ ਉਥੇ ਹੀ ਉਨ੍ਹਾਂ ਨੇ ਲੋੜਵੰਦ ਬਜੁਰਗਾਂ ਨੂੰ ਕੰਬਲ ਵੰਡੇ। ਇਸ ਮੋਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇਸ਼ ਨੂੰ ਇੱਕ ਨਵੀ ਦਿੱਖ ਦੇ ਰਹੇ ਹਨ ਉਥੇ ਹੀ ਲੋਕਾ ਦੇ ਮਿਲ ਰਹੇ ਸਮਰਥਨ ਤੋਂ ਇਹ ਤਹਿ ਹੈ ਕਿ ਹੁਣ ਦਿੱਲੀ ਵਿਚ ਵੀ ਭਾਜਪਾ ਦੀ ਸਰਕਾਰ ਬਣੇਗੀ। ਇਸ ਮੋਕੇ ਸੰਸਥਾ ਦੀ ਪ੍ਰਧਾਨ ਮੈਡਮ ਹਰਜੀਤ ਕੋਰ ਨੇ ਦੱਸਿਆ ਕਿ ਬੱਚਿਆਂ ਦੀ ਸਿਹਤ ਲਈ ਵਿਸੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਮਾਜ ਸੁਧਾਰ

ਕੰਮਾ ਲਈ ਇਹ ਸੰਸਥਾ ਵੱਧ ਚੜ੍ਹ ਕੇ ਹਿੱਸਾ ਲੈਦੀ ਹੈ।ਇਹ ਸੰਸਥਾ ਪਿੰਡ ਪੱਧਰ ਤੇ ਕਮੇਟੀਆ ਬਣਾ ਕੇ ਲੋਕਾ ਨੂੰ ਜਾਗਰੂਕ ਕਰੇਗੀ। ਇਸ ਮੋਕੇ ਅਰਵਿੰਦ ਮਿੱਤਲ ਵਲੋਂ  ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਦੇ ਅਖਤਿਆਰੀ ਫੰਡ ਵਿਚੋ 50 ਹਜ਼ਾਰ ਰੁਪਏ ਇਸ ਸੰਸਥਾ ਨੂੰ ਦੇਣ ਦਾ ਐਲਾਨ ਕੀਤਾ । ਇਸ ਮੋਕੇ ਪ੍ਰਧਾਨ ਮੈਡਮ ਹਰਜੀਤ ਕੋਰ, ਰਾਜਵਿੰਦਰ ਕੋਰ, ਸਾਬਕਾ ਸਰਪੰਚ ਅਮਰ ਸਿੰਘ, ਸਰਪੰਚ ਖੁਸ਼ਹਾਲ ਚੰਦ, ਅਮਰਨਾਥ ਸਰਪੰਚ, ਅਮਰੀਕ ਸਿੰਘ ਸਰਪੰਚ, ਤਰਸੇਮ ਸਿੰਘ ਸਾਬਕਾ ਸਰਪੰਚ, ਬਿਕਰਮ ਸਿੰਘ ਸਰਪੰਚ, ਗੁਰਵਚਨ ਸਿੰਘ ਲੋਦੀਪੁਰ, ਨੰਦ ਲਾਲ, ਨਾਨਕ ਚੰਦ, ਦਰਸ਼ਨਾ ਦੇਵੀ ਮਹਿਲਾ ਮੰਡਲ ਪ੍ਰਧਾਨ, ਮਮਤਾ ਦੇਵੀ ਪੰਚ ਤਾਰਾ ਤੋਂ, ਸੋਹਨ ਸਿੰਘ ਡਾ. ਮਨਪ੍ਰੀਤ, ਸੇਵਾ ਸਿੰਘ ਆਦਿ ਹਾਜ਼ਰ ਸਨ।

WRITTEN BY