Skip to content
Independent perspectives. Global stories.
BREAKING

ਸ਼ਹੀਦੀ ਸਮਾਗਮ ਸਬੰਧੀ ਸਮਾਂ ਰਹਿੰਦੇ ਕੀਤੇ ਜਾਣ ਸਮੁੱਚੇ ਪ੍ਰਬੰਧ : ਪਰਵੀਨ ਕੁਮਾਰ

Share this story

ਬਰਨਾਲਾ, 16 ਜਨਵਰੀ (ਰਾਮ ਸਿੰਘ ਧਨੌਲਾ)- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦਾ ਸ਼ਹੀਦੀ ਸਮਾਗਮ 19 ਜਨਵਰੀ ਨੂੰ ਪਿੰਡ ਠੀਕਰੀਵਾਲਾ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਪਰਵੀਨ ਕੁਮਾਰ ਨੇ ਸਮਾਗਮ ਦੇ ਪੁਖਤਾ ਅਤੇ ਅਗਾਂਓ ਪ੍ਰਬੰਧਾਂ ਸਬੰਧੀ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹੀਦੀ ਸਮਾਗਮ ਸਬੰਧੀ ਕਿਸੇ ਕਿਸਮ ਦੀ ਢਿੱਲ-ਮੱਠ ਨਾ ਵਰਤੀ ਜਾਵੇ ਅਤੇ ਸਮਾਂ ਰਹਿੰਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਜਾਣ। ਇਸ ਤੋਂ ਇਲਾਵਾ ਉਹਨਾਂ ਸੁਰੱਖਿਆ ਦੇ ਵੀ ਸੁੱਚਜੇ ਪ੍ਰਬੰਧ ਕਰਨ ਤੇ ਜ਼ੋਰ ਦਿੱਤਾ। ਉਹਨਾਂ ਦੱ੍ਯਸਿਆ ਕਿ ਇਸ ਸ਼ਹੀਦੀ ਸਮਾਗਮ ਵਿੱਚ ਮੁੱਖ ਮੰਤਰੀ ਪੰਜਾਬ ਸ. ਪਰਕਾਸ ਸਿੰਘ ਬਾਦਲ ਦੇ ਪਹੁੰਚਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਉਹਨਾ ਪਿੰਡ ਦੀ ਅਨਾਜ ਮੰਡੀ ਅਤੇ ਪਿੰਡ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਇਸ ਤੋਂ ਇਲਾਵਾ ਪਿੰਡ ਵਿੱਚ ਮੌਜੂਦ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਯਾਦ ਵਿੱਚ ਬਣੇ ਚੌਂਕ ਦੀ ਸਜਾਵਟ ਕਰਨ ਦੀ ਹਦਾਇਤ ਕੀਤੀ।

WRITTEN BY