Skip to content
Independent perspectives. Global stories.
BREAKING

ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐਮ ਐਲ ਏ ਹਲਕਾ ਗਿੱਦੜਬਾਹਾ ਦੀ ਸੰਗਰੂਰ ਵਿੱਚ ਆਮਦ 17 ਜਨਵਰੀ ਨੂੰ

Share this story

ਸੰਗਰੂਰ 16 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਯੁੂਥ ਕਾਂਗਰਸ ਦੇ  ਨਵ ਨਿਯੁਕਤ ਕੌਮੀ ਪ੍ਰਧਾਨ ਤੇ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ 17 ਜਨਵਰੀ ਨੂੰ ਸੰਗਰੂਰ ਵਿਖੇ ਆਮਦ ਨੂੰ ਲੈ ਕੇ ਸਥਾਨਕ ਰੈ¤ਸਟ ਹਾਉੂਸ ਵਿਖੇ ਯੂਥ ਕਾਂਗਰਸੀਆਂ ਦੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਤੌਰ ’ਤੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਬੀਰ ਸਿੰਘ ਗੁਰੀ ਭੱਠਲ ਤੇ ਬੀਬੀ ਪੂਨਮ ਕਾਂਗੜਾ ਲੋਕ ਸਭਾ ਪ੍ਰਧਾਨ ਗੁਰਤੇਜ਼ ਸਿੰਘ ਤੇਜ਼ੀ, ,ਐਨ ਐਸ ਯੂ ਆਈ  ਦੇ ਪ੍ਰਧਾਨ ਦਮਨ ਬਾਜਵਾ ਅਤੇ ਸੀਨੀਅਰ ਆਗੂ ਦਲਵੀਰ ਸਿੰਘ (ਗੋਲਡੀ) ਖੰਗੂੜਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਕਤ ਯੂਥ ਕਾਂਗਰਸੀਆਂ ਨੇ ਕਿਹਾ ਕਿ ਜੋ ਰਾਜਾ ਵੜਿੰਗ ਚੱਲ ਰਹੀ ਯੂਥ ਕਾਂਗਰਸ ਦੀ ਭਰਤੀ ਨੂੰ ਹੋਰ ਉਤਸਾਹਿਤ ਕਰਨ ਲਈ ਅਤੇ ਵਰਕਰਾਂ ਦੇ ਰੂ ਬੂ ਰੂ

ਹੋਣ ਲਈ ਕੌਮੀ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ  ਸੰਗਰੂਰ ਵਿਖੇ ਪਹੁੰਚ ਰਹੇ ਹਨ। ਉਨ੍ਹਾਂ ਦਾ ਸ਼ਹਿਰ ਦੇ ਸ਼ਹਿਨਾਈ ਪੈਲੇਸ ਵਿਖੇ ਭਾਰੀ ਇਕੱਠ ਨਾਲ ਜ਼ੋਰਦਾਰ ਸੁਆਗਤ ਕੀਤਾ ਜਾਵੇਗਾ। ਜਿਨ੍ਹਾਂ ਕੌਮੀ ਪ੍ਰਧਾਨ ਬਣਨ ਉਪਰੰਤ ਸੂਬੇ ਵਿੱਚੋਂ ਸਭ ਤੋਂ ਪਹਿਲਾਂ ਸੰਗਰੂਰ ’ਚ ਫੇਰੀ ਪਾ ਕੇ  ਮਾਣ ਬਖ਼ਸ਼ਿਆ ਹੈ। ਇਸ ਲਈ ਉਹ ਗਰਮਜ਼ੋਸ਼ੀ ਨਾਲ ਸ ਸ਼ਟੜਿੰਗ ਦਾ ਸੁਆਗਤ ਕਰਨਗੇ। ਆਗੂਆਂ ਨੇ ਦੱਸਿਆ ਕਿ ਇਸ ਸਮਾਗਮ ਸੰਬਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਵਰਕਰਾਂ ਨੁੂੰ ਵੀ  ਉਨ੍ਹਾਂ ਦੀਆਂ ਬਣਦੀਆਂ ਜਿੰ ਸੌਂਪ ਦਿੱਤੀਆਂ ਗਈਆਂ। ਇਸ ਮੌਕੇ ਲੋਕ ਸਭਾ ਮੀਤ ਪ੍ਰਧਾਨ ਗੁਰਕੀਮਤ ਸਿੰਘ ਸਿੱਧੂ, ਲੋਕ ਸਭਾ ਜਨਰਲ ਸਕੱਤਰਾਂ ’ਚ ਜਸਵਿੰਦਰ ਸਿੰਘ ਧੀਮਾਨ, ਹਰਪਾਲ ਸਿੰਘ ਸੋਨੂੰ, ਲਖਵੰਤ ਸਿੰਘ ਲੱਖਾ ਗੰਢੂਆਂ, ਪਰਮਜੀਤ ਸਿੰਘ ਸੁੱਖੀ, ਵਿਧਾਨ ਸਭਾ ਪ੍ਰਧਾਨਾਂ ’ਚ ਅਮਰਦੀਪ ਸਿੰਘ ਧਾਂਦਰਾ, ਮਨਪ੍ਰੀਤ ਮਨੀ ਵੜੈਚ ,ਰਛਪਾਲ ਸਿੰਘ ਮਹਿਲ ਕਲਾਂ, ਨਰਿੰਦਰ ਰੈਂਬੋ ਸੰਗਰੂਰ, ਜਗਮੇਲ ਸਿੰਘ ਅਮਰਗੜ੍ਹ, ਜਗਦੇਵ ਸਿੰਘ ਦਿੜ੍ਹਬਾ ਤੋਂ ਇਲਾਵਾ ਮੀਤ ਪ੍ਰਧਾਨ ਰੌਕੀ ਬਾਂਸਲ ,ਕੁਲਵਿੰਦਰ ਕਿੰਦਾ ,ਸਨਮੀਕ ਸਿੰਘ ਹੈਨਰੀ ਆਦਿ ਹਾਜ਼ਰ ਸਨ।

WRITTEN BY