ਬਰਨਾਲਾ, 16 ਜਨਵਰੀ : (ਰਾਮ ਸਿੰਘ ਧਨੌਲਾ)- ਉਪ ਅਰਥ ਅਤੇ ਅੰਕੜਾ ਸਲਾਹਕਾਰ ਬਰਨਾਲਾ ਸ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹੀਨਾ ਜਨਵਰੀ, ਫਰਵਰੀ 2013 ਦੌਰਾਨ ਛੇਵੀਂ ਆਰਥਿਕ ਗਣਨਾ ਦੇ ਸਰਵੇ ਸਬੰਧੀ ਹੋਏ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਵਾਲੇ ਮਾਸਟਰ ਟ੍ਰੇਨਰਾਂ, ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਨੂੰ ਮਾਨਭੇਟਾ ਦੇਣ ਲਈ ਵੰਡਣ ਯੋਗ 1 ਲੱਖ 57 ਹਜ਼ਾਰ 250 ਰੁਪਏ ਦੀ ਰਾਸ਼ੀ ਜ਼ਿਲ੍ਹਾ ਬਰਨਾਲਾ ਨੂੰ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਸ ਵਿੱਚੋਂ 3 ਮਾਸਟਰ ਟ੍ਰੇਨਰਾਂ ਨੂੰ 3000 ਰੁਪਏ ਅਤੇ 146 ਸੁਪਰਵਾਈਜ਼ਰਾਂ ਨੂੰ ਪ੍ਰਤੀ ਸੁਪਰਵਾਈਜ਼ਰ 500 ਰੁਪਏ ਦੇ ਹਿਸਾਬ 73000 ਰੁਪਏ ਅਤੇ 325 ਗਿਣਤੀਕਾਰਾਂ ਨੂੰ ਪ੍ਰਤੀ ਗਿਣਤੀਕਾਰ 250 ਰੁਪਏ ਦੇ ਹਿਸਾਬ ਨਾਲ 81250 ਰੁਪਏ ਦੀ ਰਾਸ਼ੀ ਮਾਨਭੇਟਾ ਵਜੋਂ ਦਿੱਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਜਿੰਨ੍ਹਾਂ ਗਿਣਤੀਕਾਰਾਂ/ ਸੁਪਰਵਾਈਜਰਾਂ ਨੇ ਜ਼ਿਲ੍ਹਾ ਅੰਕੜਾ ਦਫ਼ਤਰ ਬਰਨਾਲਾ ਅਧੀਨ
ਹੋਈ ਇਸ ਛੇਵੀਂ ਆਰਥਿਕ ਗਣਨਾ ਦੇ ਸਰਵੇ ਵਿੱਚ ਕੰਮ ਕੀਤਾ ਹੈ, ਉਹ ਸ਼ਡਿਊਲ ਅਨੁਸਾਰ ਬਲਾਕ ਬਰਨਾਲਾ ਤੇ ਟਾਊਨ ਬਰਨਾਲਾ ਮਿਤੀ 21 ਜਨਵਰੀ 2015 ਨੂੰ, ਬਲਾਕ ਮਹਿਲ ਕਲਾਂ, ਟਾਊਨ ਧਨੌਲਾ ਅਤੇ ਹੰਡਿਆਇਆ ਮਿਤੀ 22 ਜਨਵਰੀ 2015 ਨੂੰ ਅਤੇ ਬਲਾਕ ਸ਼ਹਿਣਾ, ਟਾਊਨ ਤਪਾ ਅਤੇ ਭਦੌੜ ਮਿਤੀ 23 ਜਨਵਰੀ 2015 ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਅੰਕੜਾ ਦਫ਼ਤਰ ਬਰਨਾਲਾ ਵਿਖੇ ਪਹੁੰਚ ਕੇ ਆਪਣੀ ਮਾਨਭੇਟਾ ਦੀ ਰਾਸ਼ੀ ਪ੍ਰਾਪਤ ਕਰ ਸਕਦੇ ਹਨ।



