Skip to content
Independent perspectives. Global stories.
BREAKING

ਸਮਾਜ ਸੇਵਾ ਇੱਕ ਉ¤ਤਮ ਸੇਵਾ ਹੈ : ਡਿਪਟੀ ਕਮਿਸ਼ਨਰ ਸਿੱਧੂ

Share this story

ਬਰਨਾਲਾ, 16 ਜਨਵਰੀ (ਰਾਮ ਸਿੰਘ ਧਨੌਲਾ)- ਸ੍ਰੀ ਗੁਰੂ ਨਾਨਕ ਦੇਵ ਚੇਰੀਟੇਵਲ ਸਲੱਮ ਸੁਸਾਇਟੀ ਵੱਲੋਂ ਸਥਾਨਕ 22 ਏਕੜ ਨੇੜੇ ਨਗਰ ਸੁਧਾਰ ਟਰੱਸਟ ਵਿਖੇ ਝੁੱਗੀਆਂ ਅਤੇ ਝੋਪੜੀਆਂ ਵਿੱਚ ਰਹਿ ਰਹੇ ਗਰੀਬ ਲੋਕਾਂ ਲਈ ਮੁਫ਼ਤ ਸਿਲਾਈ ਸੈਂਟਰ ਖੋਲਿਆਂ ਗਿਆ। ਇਸ ਸੈਂਟਰ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਸ. ਗੁਰਲਵਲੀਨ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਸਮਾਜ ਸੇਵਾ ਇੱਕ ਉੱਤਮ ਸੇਵਾ ਹੈ ਅਤੇ ਨਿਸ਼ਕਾਮ ਤੌਰ ਤੇ ਇਸ ਸੁਸਾਇਟੀ ਵੱਲੋਂ ਕੀਤੀ ਗਈ ਇਹ ਸੇਵਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ। ਇਸ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ, ਉੱਨ੍ਹੀ ਹੀ ਥੋੜੀ ਹੈ। ਇਸ ਦੌਰਾਨ ਉਹਨਾਂ ਝੁੱਗੀ, ਝੋਪੜੀਆਂ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸਿਲਾਈ ਸੈਂਟਰ ਵਿੱਚ ਵੱਧ ਤੋਂ ਵੱਧ ਆਪਣੀ ਲੜਕੀਆਂ ਨੂੰ ਸਿਖਲਾਈ ਲਈ ਭੇਜਣ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ।

ਇਸ ਮੌਕੇ ਉਹਨਾਂ ਇਸ ਸੰਸਥਾ ਨੂੰ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਵਾਲੇ ਸ. ਹਰਦੀਪ ਸਿੰਘ ਬਬੱਲੁ ਯੁ ਐਸ ਏ, ਸ੍ਰਮਤੀ ਕਿਸਮਤ ਕੌਰ, ਸੰਸਥਾ ਦੇ ਪ੍ਰਧਾਨ ਸ. ਭਾਨ ਸਿੰਘ ਜੱਸੀ ਅਤੇ ਸੁਸਾਇਟੀ ਮੈਂਬਰਾਂ ਦਾ ਸਨਮਾਨ ਕੀਤਾ।  ਇਸ ਦੌਰਾਨ ਸ. ਦਰਸ਼ਨ ਸਿੰਘ ਘੇਰੂ, ਸ੍ਰੀ ਅਨੁਭਵ ਸਿੰਗਲਾ, ਸ੍ਰੀ ਸੁਰਿੰਦਰ ਪਾਲ ਕੌਸਲ, ਮਾਸਟਰ ਗਿਆਨ ਚੰਦ, ਸੁਖਪਾਲ ਸਿੰਘ ਰੂਮਾਨਾ, ਬਾਲੀ, ਸ. ਮਨਦੀਪ ਸਿੰਘ ਖਹਿਰਾ, ਸ. ਬੇਅੰਤ ਸਿੰਘ ਬਾਠ, ਸ. ਪ੍ਰਗਟ ਸਿੰਘ ਲਾਡੀ, ਇਸਪ੍ਰਤੀ ਕੌਰ, ਅਮਰ ਸਿੰਘ ਖੁੱਡੀ, ਸਰਬਜੀਤ ਸਿੰਘ ਆਦਿ ਹਾਜ਼ਰ ਹੋਏ।

WRITTEN BY