ਅੰਮ੍ਰਿਤਸਰ/ਜਲੰਧਰ, 16 ਜਨਵਰੀ (ਪੀ. ਟੀ.)- ਨੌਜਵਾਨ ਖੇਡ ਯੋਗਤਾ ਨੂੰ ਉਤਸਾਹਿਤ ਅਤੇ ਪ੍ਰੇਰਿਤ ਕਰਨ ਲਈ ਪੰਜਾਬ ਵਿੱਚ ਇੱਕ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਟੈਲੀਕਾੱਮ ਆੱਪ੍ਰੇਟਰ ਆਈਡੀਆ ਸੈਲੂਲਰ ਨੇ ਪੰਜਾਬ ਵਿੱਚ ਆਪਣੇ ਸਲਾਨਾ ਖੇਡ ਟੂਰਨਾਮੈਂਟ ‘ਆਈਡੀਆ ਜੂਨੀਅਰ ਚੈਂਪੀਅਨਜ਼ ਲੀਗ’ (ਆਈਜੇਸੀਐਲ) ਦੇ ਚੌਥੇ ਐਡੀਸ਼ਨ ਦੇ ਉਦਘਾਟਨ ਦੀ ਘੋਸ਼ਣਾ ਕੀਤੀ। ਆਪਣੇ ਚੌਥੇ ਸਾਲ ਵਿੱਚ ਕਦਮ ਰੱਖਣ ਵਾਲੇ ਆਈਜੇਸੀਐਲ ਦਾ ਉਦੇਸ਼ ਅਥਲੈਟਿਕਸ, ਵਾੱਲੀਬਾੱਲ, ਬਾਸਕੇਟਬਾਲ, ਹਾੱਕੀ ਅਤੇ ਜੁਡੋ ਜਿਹੇ ਖੇਡ ਮੁਕਾਬਲਿਆਂ ਦੇ ਨਾਲ ਰਾਜ ਦੇ ਨੌਜਵਾਨ ਖਿਡਾਰੀਆਂ ਨੂੰ ਉਤਸਾਹਿਤ ਕਰਨਾ ਹੈ। ਆਈਜੇਸੀਐਲ ਨੂੰ ਰਾਜ ਦੇ 6 ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਵੇਂ ਕਿ ਚੰਡੀਗੜ੍ਹ, ਜਲੰਧਰ, ਲੁਧਿਆਣਾ, ਅਮ੍ਰਿਤਸਰ, ਪਟਿਆਲਾ ਅਤੇ ਬਠਿੰਡਾ। ਇਸ ਪੂਰੀ ਲੀਗ ਦੇ ਦੌਰਾਨ 6 ਸ਼ਹਿਰਾਂ ਦੇ 500 ਸਕੂਲਾਂ ਵਿੱਚੋਂ ਲਗਭਗ 35000 ਵਿਦਿਆਰਥੀ ਇਸ ਪ੍ਰਤਿਯੋਗਤਾ ਵਿੱਚ ਹਿੱਸਾ ਲੈਣਗੇ।
ਇਸ ਪ੍ਰਤਿਯੋਗਤਾ ਦੇ ਲਈ ਰਾਸ਼ਟਰ ਪੱਧਰੀ ਕੋਚ ਸਾਰੇ ਪ੍ਰਤਿਯੋਗੀ ਸਕੂਲਾਂ ਦਾ ਦੌਰਾ ਕਰਨਗੇ ਅਤੇ ਵਿਦਿਆਰਥੀਆਂ ਨੂੰ ਫਿੱਟਨੈਸ ਅਤੇ ਖਾਸ ਖੇਡ ਮੁਹਾਰਤਾਂ ਬਾਰੇ ਟਿਪਸ ਦੇਣਗੇ। ਇਹ ਕੋਚ ਇਹਨਾਂ ਸਕੂਲ ਟੀਮਾਂ ਦੀ ਚੋਣ ਦੇ ਲਈ ਟ੍ਰਾਇਲ ਕਰਵਾਉਂਣਗੇ। ਆਈਡੀਆ ਸਕੂਲਾਂ ਵਿੱਚ ਇੱਕ ਖਾਸ ਪੇਰੇਂਟਿੰਗ ਸੈਸ਼ਨ ਵੀ ਰੱਖੇਗਾ ਜਿਸ ਦੌਰਾਨ ਮਾਂ-ਬਾਪਾਂ ਨੂੰ ਲੀਗ ਦਾ ਸੰਖੇਪ ਦੇਣ ਲਈ ਬੁਲਾਇਆ ਜਾਵੇਗਾ। ਇਹਨਾਂ ਪੇਰੇਂਟਿੰਗ ਸੈਸ਼ਨਾਂ ਵਿੱਚ ਬੱਚਿਆਂ ਦੇ ਮਨੋਵਿਗਿਆਨਕ ਅਤੇ ਪ੍ਰਸਿੱਧ ਖਿਡਾਰੀ ਵੀ ਸ਼ਾਮਿਲ ਹੋਣਗੇ ਜੋ ਬੱਚਿਆਂ ਦੇ ਵਿਕਾਸ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਣਗੇ।



