Skip to content
Independent perspectives. Global stories.
BREAKING

ਪਾਵਰਕਾਮ ਮੰਡਲ ਅਨੰਦਪੁਰ ਸਾਹਿਬ ਵਿਖੇ ਚਾਰ ਜਥੇਬੰਦੀਆਂ ਵੱਲੋਂ ਅਨੰਦਪੁਰ ਸਾਹਿਬ ਵਿਖੇ ਰੋਸ ਧਰਨਾ ਅਤੇ ਮੁਜ਼ਾਹਰਾ

Share this story

ਸ਼੍ਰੀ ਅਨੰਦਪੁਰ ਸਾਹਿਬ, 16 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਪਾਵਰਕਾਮ ਮੰਡਲ ਅਨੰਦਪੁਰ ਸਾਹਿਬ ਵਿਖੇ ਚਾਰ ਜਥੇਬੰਦੀਆਂ ਦੇ ਅਧਾਰਤ ਸਾਂਝਾ ਸੰਘਰਸ਼ ਕਮੇਟੀ ਵਲੋਂ ਉਲੇਕੇ ਪ੍ਰੋਗਰਾਮ ਤਹਿਤ ਮੰਡਲ ਅਨੰਦਪੁਰ ਸਾਹਿਬ ਵਿਖੇ ਧਰਨਾਂ ਅਤੇ ਮੁਜਾਹਰਾ ਕੀਤਾ ਗਿਆ। ਜਿਸ ਦੀ ਪ੍ਰਧਾਨਗੀ  ਚਾਰੋ ਜਥੇਬੰਦੀਆਂ ਦੇ ਡਵੀਜਨ ਪ੍ਰਧਾਨ ਹਰਭਜਨ ਸਿੰਘ ਜੇ.ਈ ਕੁਲਵਿੰਦਰ ਸਿੰਘ ਹਰਦੇਵ ਸਿੰਘ ਅਤੇ ਪਰਮਜੀਤ ਸਿੰਘ ਨੇ ਸਾਂਝੇ ਤੋਰ ਤੇ ਕੀਤੀ। ਪਾਵਰਕਾਮ ਮਨੈਜਮੈਟ ਵਲੋਂ ਅਨੰਦਪੁਰ ਸਾਹਿਬ ਤੋ ਬਦਲੀ ਕੀਤੇ ਤਿੰਨ ਜੇ.ਈ ਦੀ ਬਦਲੀ ਦੀ ਨਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਬਦਲੀਆਂ ਰੱਦ ਕੀਤੀਆ ਜਾਣ। ਨਵੀਂ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਕੰਮ ਭਾਰ ਮੁਤਾਬਿਕ ਨਵੀਆਂ ਪੋਸਟਾਂ ਦੀ ਰਚਨਾ ਕੀਤੀ ਜਾਵੇ। ਅਪ੍ਰੈਲ 2010 ਤੋਂ ਪਹਿਲਾ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਨੋਕਰੀ ਦਿੱਤੀ ਜਾਵੇ ਅਤੇ ਨਵੇਂ ਭਰਤੀ ਕੀਤੇ ਮੁਲਜਮਾਂ ਨੂੰ ਬਿਜਲੀ ਯੂਨਿਟ ਦੀ ਰਿਆਇਤ ਦਿੱਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਸਕੀਮ

ਲਾਗੂ ਕੀਤੀ ਜਾਵੇ । ਆਊਟ ਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਬੰਦ ਕਰਕੇ ਸਾਰੇ ਕੰਮ ਮਹਿਕਮਾਨਾਂ ਤੋਰ ਤੇ ਕਰਵਾਏ ਜਾਣ। ਬਦਲਾ ਲਉ ਭਾਵਨਾ ਨਾਲ ਕੀਤੀਆਂ ਡਿਸਮਿਸਲਾ ਅਤੇ ਮੁੱਅਤਲੀਆਂ ਰੱਦ ਕੀਤੀਆ ਜਾਣ, ਬਿਜਲੀ ਮੁਲਾਜਮਾਂ ਦੇ ਸਕੇਲ ਕੰਮ ਹਾਲਤਾਂ ਮੁਤਾਬਿਕ ਦੇ ਧਿਰੀ ਗੱਲਬਾਤ ਰਾਹੀ ਸੋਧੇ ਜਾਣ। ਅੱਜ ਦੀ ਰੈਲੀ ਵਿੱਚ ਕੋਸ਼ਲ ਆਫ ਯੂਨੀਅਨ ਇੰਜੀਨੀਅਰ ਦੇ ਭਾਗ ਸਿੰਘ ਟੀ.ਐਸ .ਯੂ ਦੇ ਸੱਕਤਰ ਤਰਸੇਮ ਲਾਲ ਕੈਸ਼ੀਅਰ ਰਾਮ ਕ੍ਰਿਸ਼ਨ ਬੈਂਸ ਪੀ ਐਸ .ਈ. ਬੀ. ਇੰਪਲਾਈਜ਼ ਫੋਡਰੇਸ਼ਨ ਏਟਕ ਦੇ ਸਰਕਲ ਆਗੂ ਤਿਲਕ ਰਾਜ, ਦੇਸਰਾਜ ਘਈ ਜਗਤਾਰ ਸਿੰਘ ,ਕਸ਼ਮੀਰ ਸਿੰਘ ਕਾਮਰੇਡ ਭਾਗ ਚੰਦ ਸਕੂਲਾ ਟੀ.ਐਸ.ਯੂ ਦੇ ਸਰਕਲ ਆਗੂ ਬਲਜਿੰਦਰ ਪੰਡਤ ਡਵੀਜਨ ਸੱਕਤਰ ਜ਼ਸਵਿੰਦਰ ਸਿੰਘ ਢੇਰ ਜਗੀਰ ਸਿੰਘ ਕਰਨੈਲ ਸਿੰਘ ਜਗਤਾਰ ਸਿੰਘ  ਆਦਿ ਹਾਜ਼ਰ ਸਨ।

WRITTEN BY