ਮੁੰਬਈ, 15 ਜਨਵਰੀ (ਪੀ. ਟੀ.)- ਰਿਜ਼ਰਵ ਬੈਂਕ ਵ¤ਲੋਂ ਰੇਪੋ ਦਰ ‘ਚ ਅਚਾਨਕ ਕਟੌਤੀ ਨਾਲ ਸ਼ੇਅਰ ਬਾਜ਼ਾਰ ‘ਚ ਅ¤ਜ ਜ਼ੋਰਦਾਰ ਉਛਾਲ ਦਰਜ ਕੀਤਾ ਗਿਆ। ਇਸ ਦੌਰਾਨ ਬੰਬਈ ਸ਼ੇਅਰ ਬਾਜ਼ਾਰ ਦਾ ਸੂਚਕਾਂਕ ਅ¤ਜ 728. 73 ਉ¤ਛਲ ਕੇ 28, 075. 55 ਅੰਕ ‘ਤੇ ਬੰਦ ਹੋਇਆ। ਸੈਂਸੇਕਸ ‘ਚ ਅ¤ਜ ਆਈ ਤੇਜ਼ੀ ਮਈ 2009 ਤੋਂ ਬਾਅਦ ਕਿਸੇ ਇ¤ਕ ਦਿਨ ‘ਚ ਬਾਜ਼ਾਰ ‘ਚ ਆਇਆ ਸਭ ਤੋਂ ਵ¤ਡਾ ਉਛਾਲ ਹੈ। ਐਨਐਸਈ ਦਾ ਨਿਫਟੀ ਵੀ 216. 60 ਅੰਕ ਚੜ੍ਹਕੇ 8, 494. 15 ‘ਤੇ ਬੰਦ ਹੋਇਆ। ਬੈਂਕਿੰਗ, ਪੂੰਜੀਗਤ ਸਾਮਾਨ, ਬਿਜਲੀ, ਵਾਹਨ ਤੇ ਤੇਲ ਤੇ ਗੈਸ ਦੇ ਸ਼ੇਅਰਾਂ ‘ਚ ਤੇਜ਼ੀ ਦੇ ਚ¤ਲਦਿਆਂ ਨਿਵੇਸ਼ਕਾਂ ਦੀ ਸੰਪਤੀ ਇ¤ਕ ਵਾਰ ਫਿਰ ਤੋਂ 100 ਲ¤ਖ ਕਰੋੜ ਰੁਪਏ ਦੇ ਪਾਰ ਨਿਕਲ ਗਈ। ਇਸਦੇ ਇਲਾਵਾ ਰੁਪਏ ‘ਚ ਮਜ਼ਬੂਤੀ ਨਾਲ ਵੀ ਕਾਰੋਬਾਰੀ ਰੁਝਾਨ ਨੂੰ ਮਜ਼ਬੂਤੀ ਮਿਲੀ।



