ਇਸਲਾਮਾਬਾਦ, 15 ਜਨਵਰੀ (ਪੀ. ਟੀ.)- ਅ¤ਤਵਾਦ ਵਿਰੋਧੀ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਗਏ ਦੋ ਅ¤ਤਵਾਦੀਆਂ ਨੂੰ ਅ¤ਜ ਪਾਕਿਸਤਾਨ ਨੇ ਫਾਂਸੀ ’ਤੇ ਚੜ੍ਹਾਅ ਦਿ¤ਤਾ ਹੈ। ਇਸ ਦੇ ਨਾਲ ਹੀ ਸਰਕਾਰ ਦੁਆਰਾ ਮੌਤ ਦੀ ਸਜ਼ਾ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਏ ਜਾਣ ਤੋਂ ਬਾਅਦ ਦਿ¤ਤੀਆਂ ਗਈਆਂ ਫਾਂਸੀਆਂ ਦੀ ਗਿਣਤੀ 19 ਹੋ ਗਈ ਹੈ। ਇਕ ਅਧਿਕਾਰੀ ਨੇ ਨਾਮ ਨਾ ਦ¤ਸਣ ਦੀ ਸੂਰਤ ‘ਚ ਕਿਹਾ ਕਿ ਮੁਹੰਮਦ ਸਈਅਦ ਉਰਫ ਮੌਲਵੀ ਅਤੇ ਜਾਹਿਦ ਹੁਸੈਨ ਉਰਫ ਜਹੀਦੂ ਨੂੰ ਕ੍ਰਮਵਾਰ ਕਰਾਚੀ ਤੇ ਲਾਹੌਰ ਦੀਆਂ ਜੇਲ੍ਹਾਂ ’ਚ ਫਾਂਸੀ ਦਿ¤ਤੀ ਗਈ ਹੈ।


