Skip to content
Independent perspectives. Global stories.
BREAKING

ਲਸ਼ਕਰ ਦੇ 5 ਅੱਤਵਾਦੀ ਮੁਕਾਬਲੇ ’ਚ ਹਲਾਕ

Share this story

ਸ੍ਰੀਨਗਰ, 15 ਜਨਵਰੀ (ਪੀ. ਟੀ.)- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਇੱਕ ਗਹਿਗੱਚ ਮੁਕਾਬਲੇ ਵਿੱਚ ਲਸ਼ਕਰ-ਏ-ਤਾਇਬਾ ਦੇ 5 ਅੱਤਵਾਦੀ ਮਾਰੇ ਗਏ ਹਨ। ਮਾਰੇ ਗਏ 5 ਅੱਤਵਾਦੀਆਂ ਵਿੱਚੋਂ 4 ਸਥਾਨਕ ਦੱਸੇ ਜਾਂਦੇ ਹਨ, ਜਿਨ੍ਹਾਂ ਦੀ ਪਛਾਣ ਸ਼ਕੀਲ ਅਹਿਮਦ ਨਿਵਾਸੀ ਪੱਖਰਪੋਰਾ ਬੜਗਾਮ, ਤਾਹਿਰ ਨਿਵਾਸੀ ਅਗਲਰ ਸ਼ੋਪੀਆਂ, ਪ੍ਰਵੇਜ਼ ਨਿਵਾਸੀ ਬਟਮੁਰਨ ਅਤੇ ਇਸ਼ਫਾਕ ਡੱਗਾ ਨਿਵਾਸੀ ਅਰਵਨੀ ਬੀਜਬਹੇੜਾ ਦੇ ਤੌਰ ’ਤੇ ਹੋਈ ਹੈ। ਪੰਜਵਾਂ ਅੱਤਵਾਦੀ ਪੀਓਕੇ ਦਾ ਰਹਿਣ ਵਾਲਾ ਤਾਯੁਬ ਦੱਸਿਆ ਜਾਂਦਾ ਹੈ।

WRITTEN BY