Skip to content
Independent perspectives. Global stories.
BREAKING

ਰੇਤਾਂ ਦੀ ਖੁਦਾਈ ਲਈ ਨੀਲਾਮ ਖੱਡਾਂ ’ਚੋਂ ਰੇਤਾ ਚੁਕਵਾਉਣ ਦੇ ਵਿਰੋਧ ’ਚ ਕਿਸਾਨਾਂ ਵੱਲੋਂ 5 ਘੰਟੇ ਰੋਸ ਧਰਨਾ

Share this story

ਸ਼ਾਹਕੋਟ, 15 ਜਨਵਰੀ (ਸੁਰਿੰਦਰ ਸਿੰਘ ਪਦਮ)- ਇਲਾਕੇ ਅੰਦਰ ਵਗਦੇ ਦਰਿਆ ਸਤਲੁਜ ਧੁੰਸੀ ਬੰਨ੍ਹ ਦੇ ਨਜ਼ਦੀਕ ਵਸੇ ਪਿੰਡ ਰਾਜੇਵਾਲ ਅਤੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਪਿੰਡ ਆਦਰਾਮਾਨ ਵਿਖੇ ਕਿਸਾਨਾਂ ਦੇ ਖੇਤਾਂ ‘ਚੋ ਜ਼ਬਰੀ ਰੇਤਾ ਚੁਕਵਾਉਣ ਲਈ ਸ਼ੁਰੂ ਕਰਨ ਦੇ ਅੱਜ ਪਹਿਲੇ ਦਿਨ ਹੀ ਇਲਾਕੇ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕਰਦਿਆ ਕਰੀਬ 5 ਘੰਟੇ ਰੋਸ ਧਰਨਾ ਦਿੱਤਾ ਗਿਆ। ਕਿਸਾਨਾਂ ਦੇ ਰੋਸ ਧਰਨੇ ਨੂੰ ਦੇਖਦੇ ਹੋਏ ਸ਼ਾਹਕੋਟ, ਧਰਮਕੋਟ ਅਤੇ ਮੋਗਾ ਦੇ ਸਿਵਲ ਤੇ ਪੁਲੀਸ ਅਧਿਕਾਰੀਆ ਤੋ ਇਲਾਵਾਂ ਮੋਗਾ ਤੇ ਜਲੰਧਰ ਦੇ ਮਾਈਨਿੰਗ ਅਫਸਰ ਵੀ ਇੱਥੇ ਪਹੁਚੇ ਹੋਏ ਸਨ। ਕਿਸੇ ਵੀ ਪ੍ਰਕਾਰ ਦੀ ਅਣਸੁਖਾਵੀ ਘਟਨਾ ਨੂੰ ਰੋਕਣ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਪਿੰਡ ਰਾਜੇਵਾਲ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਜਿਉ ਹੀ ਇਲਾਕੇ ਦੇ ਅਬਾਦਕਾਰਾਂ ਨੂੰ ਪੰਜਾਬ ਸਰਕਾਰ ਦੀ ਅੱਜ ਦੀ ਕਾਰਵਾਈ ਦਾ ਪਤਾ ਲੱਗਾ ਤਾਂ ਵੱਡੀ ਗਿਣਤੀ ‘ਚ ਮਰਦਾ

ਔਰਤਾਂ ਅਤੇ ਬੱਚਿਆ ਨੇ ਇਸਦਾ ਜ਼ਬਰਦਸਤ ਵਿਰੋਧ ਕਰਨ ਲਈ ਇਸ ਪਾਸੇ ਵਹੀਰਾਂ ਘੱਤ ਦਿੱਤੀਆ।
ਪਿੰਡ ਰਾਜੇਵਾਲ ਵਿਖੇ ਕਿਸਾਨਾਂ ਵੱਲੋ ਲਗਾਏ ਜਾਣ ਵਾਲੇ ਧਰਨੇ ਨੂੰ ਧਿਆਨ ਵਿਛ ਰੱਖਦੇ ਹੋਏ ਡੀ ਐਸ ਪੀ ਸ਼ਾਹਕੋਟ,ਡੀ ਐਸ ਪੀ ਧਰਮਕੋਟ ਅਤੇ ਐਸ ਐਸ ਪੀ ਮੋਗਾ ਦੀ ਅਗਵਾਈ ‘ਚ ਉਕਤ ਪਿੰਡ ਨੂੰ ਪੁਲੀਸ ਛਾਉਣੀ ਵਿਚ ਬਦਲ ਦਿੱਤਾ ਗਿਆ। ਇਸ ਮੌਕੇ ਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਤਹਿਸੀਲਦਾਰ ਸ਼ਾਹਕੋਟ,ਤਹਿਸੀਲਦਾਰ ਧਰਮਕੋਟ ਅਤੇ ਜ਼ਿਲ੍ਹਾ ਜਲੰਧਰ ਤੇ ਮੋਗਾ ਦੇ ਮਾਈਨਿੰਗ ਅਧਿਕਾਰੀ ਵੀ ਮੌਜੂਦ ਸਨ। ਪਿੰਡ ਰਾਜੇਵਾਲ ਵਿਖੇ ਕਿਸਾਨਾਂ ਵੱਲੋ ਲਗਾਏ ਗਏ ਧਰਨੇ ਨੂੰ ਪੰਜਾਬ ਕਿਸਾਨ ਸਭਾ ਵੱਲੋਂ ਬਚਿੱਤਰ ਸਿੰਘ ਤੱਗੜ,ਕੇਵਲ ਸਿੰਘ ਦਾਨੇਵਾਲ,ਗੁਰਦੀਪ ਸਿੰਘ ਵੇਰ੍ਹਾ,ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਤੋਖ ਸਿੰਘ ਤੱਗੜ,ਪੇਂਡੂ ਮਜ਼ਦੂਰ ਯੂਨੀਅਨ ਵੱਲੋ ਕਸ਼ਮੀਰ ਸਿੰਘ ਘੁਗਸ਼ੋਰ ਕੌਰ,ਆਮ ਆਦਮੀ ਪਾਰਟੀ ਵੱਲੋਂ ਗੁਰਦੇਵ ਸਿੰਘ ਅਤੇ ਭਾਰਤ ਦੀ ਜਨਵ੍ਯਾਦੀ ਨੌਜੁਆਨ ਸਭਾ ਵੱਲੋਂਵਰਿੰਦਰ ਕਾਲਾ ਨੇ ਸੰਬੋਧਨ ਕੀਤਾ। ਸਮੂਹ ਬੁਲਾਰਿਆ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਸਰਕਾਰ ਹੁਣ ਰੇਤਾ ਦੇ ਨਾ ਤੇ ਅਬਾਦਕਾਰਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਕਤ ਇਲਾਕੇ ਵਿਚ ਕਿਸਾਨ ਜਰਨੈਲ ਸਿੰਘ ਵਾਸੀ ਸੰਘਲਾ ਦੀ ਜ਼ਡਮੀਨ ਵਿਚੋ ਰੇਤਾ ਚੁਕਣ ਦੀ ਰਣਨੀਤੀ ਅਪਨਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ 12 ਜਨਵਰੀ ਨੂੰ ਇੱਥੋ 5 ਖੱਡਾਂ ਚੋ ਰੇਤਾਂ ਚੁਕਵਾਉਣ ਦੀ ਸੁਰੂਆਤ ਕਰਨੀ ਸੀ,ਪਰ ਅਬਾਦਕਾਰਾਂ ਦੇ ਰੋਹ ਨੂੰ ਵੇਖਦੇ ਹੋਏ ਕੋਈ ਵੀ ਇਸ ਕੰਮ ਲਈ ਉਸ ਦਿਨ ਇੱਥੇ ਨਾ ਆਇਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਸਰਕਾਰ ਦੇ ਨਿਰਦੇਸ਼ਾ ਤਹਿਤ ਉਕਤ ਖੇਤਰ ਚੋ ਅਧਿਕਾਰੀਆ ਨੇ ਰੇਤਾਂ ਚੁਕਵਾਉਣ ਦੀ ਸ਼ੁਰੂਆਤ ਕਰਨੀ ਚਾਹੀ ਤਾਂ ਉਸ ਸਮੇ!ਇਲਾਕੇ ਦੇ ਕਿਸਾਨ  ਫਸਲਾ ਦੀ ਬਰਬਾਦੀ ਨੂੰ ਦੇਖਦੇ ਹੋਏ ਅੱਜ ਦੇ ਧਰਨੇ ‘ਚ ਸੈਕੜਿਆ ਦੀ ਗਿਣਤੀ ‘ਚ ਪੁਜਣੇ ਸ਼ੁਰੂ ਹੋ ਗਏ। ਉ੍ਵ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ‘ਚੋ ਰੇਤਾਂ ਚੁਕਣ ਦੇ ਬਹਾਨੇ ਉਨ੍ਹਾਂ ਨੂੰ ਉਜਾੜਨ ਦੀ ਕੋਸਿਸ਼ ਕੀਤੀ ਤਾਂ ਉਹ ਇਸ ਦੇ ਵਿਰੋਧ ਵਿਚ ਹੋਰ ਵੀ ਤਿੱਖਾ ਸ਼ੰਘਰਸ਼ ਕਰਨਗੇ। ਧਰਨੇ ਦੌਰਾਨ ਧਰਨਾਕਾਰੀਆ ਤੇ ਪ੍ਰਸ਼ਾਸ਼ਨਿਕ ਅਧਿਕਾਰੀਆ ਨਾਲ ਹੋਏ ਸਮਝੋਤੇ ‘ਚ ਇਹ ਫੈਸਲਾ ਹੋਇਆ ਕਿ ਧੁੰਸੀ ਬੰਨ੍ਹ ਤੋਂ ਕਰੀਬ 500 ਮੀਟਰ ਘੇਰੇ ‘ਚ ਅਤੇ ਕਿਸਾਨਾਂ ਦੀ ਬੀਜੀ ਹੋਈ ਫਸਲ ਦੇ ਕਰੀਬ 100ਮੀਟਰ ਦੇ ਘੇਰੇ  ਅੰਦਰ ਆਉਂਦੀ ਖੰਡ ‘ਚੋ  ਰੇਤਾਂ ਨਹੀ ਚੁੱਕੀ ਜਾਵੇਗੀ। ਅਣਪਛਾਤੇ ਅਬਾਦਕਾਰਾਂ ਦੇ ਖਿਲਾਫ ਦਰਜ ਕੀਤੇ ਹੋਏ ਮੁਕੱਦਮੇ ਖਾਰਜ਼ ਕਰਨ ਦਾ ਵੀ ਫੈਸਲਾ ਹੋਇਆ। ਉਕਤ ਸਮਝੋਤੇ ਤੋ ਬਾਅਦ ਕਿਸਾਨਾਂ ਨੇ ਲਗਾਇਆ ਹੋਇਆ ਧਰਨਾ ਆਰਜ਼ੀ ਤੌਰ ਤੇ ਸਮਾਪਤ ਕਰ ਦਿੱਤਾ।

WRITTEN BY