Skip to content
Independent perspectives. Global stories.
BREAKING

‘ਆਯੂਸ਼’ ਕੈਂਪਾਂ ਦੀ ਲੜੀ ਦੇ ਚੌਥੇ ਮੁਫ਼ਤ ਕੈਂਪ ਦੌਰਾਨ 750 ਮਰੀਜ਼ਾਂ ਦਾ ਚੈਕਅੱਪ

Share this story

ਜ¦ਧਰ, 15 ਜਨਵਰੀ (ਮਨਦੀਪ ਸਿੰਘ)- ਨਿਰਦੇਸ਼ਕ ਆਯੁਰਵੈਦਿਕ ਵਿਭਾਗ, ਪੰਜਾਬ ਅਤੇ ਮੁਖੀ ਹੋਮਿਓਪੈਥਿਕ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੱਗਣ ਵਾਲੇ ਚਾਰ ਸਪੈਸ਼ਲ ਆਯੂਸ਼ ਆਊਟਰੀਚ ਕੈਂਪਾਂ ਦੀ ਲੜੀ ਤਹਿਤ ਚੌਥਾ ਮੁਫ਼ਤ ਆਯੂਸ਼ ਕੈਂਪ ਅੱਜ ਦਾਣਾ ਮੰਡੀ, ਉਗੀ ਵਿਖੇ ਲਗਾਇਆ ਗਿਆ ਜਿਸ ਦੌਰਾਨ 750 ਮਰੀਜ਼ਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ। ਕੈਂਪ ਦਾ ਉਦਘਾਟਨ ਜ਼ਿਲ੍ਹਾ ਅਫ਼ਸਰ ਆਯੁਰਵੈਦਿਕ ਵਿਭਾਗ ਦੇ ਡਾ ਵਰਿੰਦਰਜੀਤ ਕੌਰ ਅਤੇ ਹੋਮਿਓਪੈਥਿਕ ਵਿਭਾਗ ਦੇ ਡਾ. ਜੁਗਲ ਕਿਸ਼ੋਰ ਨੇ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਇਸ ਮੌਕੇ ਮਾਹਿਰ ਡਾਕਟਰਾਂ ਵੱਲੋਂ ਪੁਰਾਣੀਆਂ ਅਤੇ ਲਾਇਲਾਜ ਬਿਮਾਰੀਆਂ ਜਿਵੇਂ ਕਿ ਜੋੜਾਂ ਦਾ ਦਰਦ, ਪੁਰਾਣੀ ਖਾਂਸੀ, ਦਮਾ, ਗੁਰਦੇ ਦੀਆਂ ਪੱਥਰੀਆਂ, ਰਸੌਲੀਆਂ, ਚਮੜੀ ਦੇ ਰੋਗਾਂ, ਮਾਨਸਿਕ ਰੋਗਾਂ, ਜਨਾਨਾ ਰੋਗਾਂ, ਬੱਚਿਆਂ ਦੀਆਂ ਬਿਮਾਰੀਆਂ, ਵਾਲਾਂ ਦਾ ਝੜਨਾ ਅਤੇ ਬਲੱਡ ਪ੍ਰੈਸ਼ਰ ਆਦਿ ਦਾ ਆਯੁਰਵੈਦਿਕ ਅਤੇ ਹੋਮਿਓਪੈਥਿਕ ਪ੍ਰਣਾਲੀ ਰਾਹੀਂ ਇਲਾਜ ਕੀਤਾ ਜਾਵੇਗਾ।

WRITTEN BY