Skip to content
Independent perspectives. Global stories.
BREAKING

ਗਰੁੱਪ ਏ ਤੇ ਬੀ ਅਧਿਕਾਰੀਆਂ ਦੀਆਂ ਸਾਲਾਨਾ ਪ੍ਰਾਪਰਟੀ ਰਿਟਰਨਾਂ ਨੂੰ 31 ਜਨਵਰੀ ਤੱਕ ਵੈਬਸਾਈਟ ਉਪਰ ਪਾਉਣ ਦੇ ਨਿਰਦੇਸ਼

Share this story

ਚੰਡੀਗੜ੍ਹ, 15 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਨੇ ਤਾਜ਼ਾ ਹੁਕਮ ਜਾਰੀ ਕਰਦਿਆਂ ਸਾਰੇ ਵਿਭਾਗਾਂ ਨੂੰ ਗਰੁੱਪ ਏ ਤੇ ਬੀ ਦੇ ਅਧਿਕਾਰੀਆਂ ਦੀਆਂ ਚਲ ਅਤੇ ਅਚੱਲ ਸਾਲਾਨਾ ਪ੍ਰਾਪਰਟੀ ਰਿਟਰਨਾਂ ਨੂੰ 31 ਜਨਵਰੀ, 2015 ਤੱਕ ਵੈਬਸਾਈਟ ’ਤੇ ਪਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਵਿਭਾਗਾਂ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਅਤੇ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਇਰਾਦੇ ਨਾਲ ਇਸ ਕੰਮ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਨਿਰਦੇਸ਼ਾਂ ਨਾਲ ਹੋਈ ਸੀ ਜਿਹੜੇ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਮੰਤਰੀ ਵੀ ਹਨ। ਬੁਲਾਰੇ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸਾਰੇ ਗਰੁੱਪ ਏ ਤੇ ਬੀ ਅਧਿਕਾਰੀਆਂ ਦੀਆਂ ਸਾਲਾਨਾ ਪ੍ਰਾਪਰਟੀ ਰਿਟਰਨਾਂ ਅਪਲੋਡ ਕੀਤੀਆਂ ਜਾ ਰਹੀਆਂ ਜਿਨ੍ਹਾਂ ਵਿੱਚ ਸਮੂਹ ਆਈ.ਏ.ਐਸ. ਤੇ ਪੀ.ਸੀ.ਐਸ. ਅਧਿਕਾਰੀ ਵੀ ਸ਼ਾਮਲ ਹਨ। ਅਗਲੇ ਪੜਾਅ ਵਿੱਚ ਬਾਕੀ ਸਰਕਾਰੀ ਕਰਮਚਾਰੀਆਂ

ਦੀਆਂ ਸਾਲਾਨਾ ਪ੍ਰਾਪਰਟੀ ਰਿਟਰਨਾਂ ਅਪਲੋਡ ਕੀਤੀਆਂ ਜਾਣਗੀਆਂ। ਇਸ ਮੁਹਿੰਮ ਤਹਿਤ ਸਾਰੇ ਸਰਕਾਰੀ ਵਿਭਾਗ, ਜਨਤਕ ਅਦਾਰੇ, ਕਾਰਪੋਰੇਸ਼ਨ ਅਤੇ ਸਰਕਾਰ ਨਾਲ ਜੁੜੇ ਹੋਰ ਵਿਭਾਗਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਪ੍ਰਾਪਰਟੀ ਰਿਟਰਨਾਂ ਦੀ ਸਕੈਨਿੰਗ ਕਰਨ ਲਈ ਪੰਜਾਬ ਸਿਵਲ ਸਕੱਤਰੇਤ 1 ਅਤੇ 2 ਵਿਖੇ ਹੈਵੀ ਡਿਊਟੀ ਸਕੈਨਰ ਲਗਾਏ ਗਏ ਹਨ ਅਤੇ ਇਸ ਸਮੁੱਚੀ ਪ੍ਰਕ੍ਰਿਆ ਲਈ ਡਾਇਰੈਕਟੋਰੇਟ ਗਵਰਨੈਸ ਰਿਫਾਰਸ ਨੂੰ ਐਗਜੀਕਿਉਟਿੰਗ ਏਜੰਸੀ ਬਣਾਇਆ ਗਿਆ ਹੈ।  ਪੰਜਾਬ ਸਰਕਾਰ ਦੇ ਸਮੂਹ ਗਰੁੱਪ ਏ ਤੇ ਬੀ ਦੇ ਦੇ ਅਧਿਕਾਰੀਆਂ ਦੀ ਸਾਲਾਨਾ ਪ੍ਰਾਪਰਟੀ ਰਿਟਰਨਾਂ (ਏ.ਪੀ.ਆਰ.) ਨੂੰ ਸਰਕਾਰੀ ਵੈਬਸਾਈਟ ਉਪਰ ਪਾਉਣ ਦਾ ਫੈਸਲਾ ਪਿਛਲੇ ਸਾਰ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਦੀ ਅਗਵਾਈ ਵਿੱਚ ਹੋਈ ਉਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਸੀ। ਬੁਲਾਰੇ ਨੇ ਦੱਸਿਆ ਕਿ ਬਹੁਤ ਸਾਰੇ ਵਿਭਾਗਾਂ ਨੇ ਏ.ਪੀ.ਆਰ. ਨੂੰ ਵੈਬਸਾਈਟ ਉਪਰ ਅਪਲੋਡ ਕਰ ਦਿੱਤਾ ਹੈ।  ਉਨਾਂ ਦੱਸਿਆ ਕਿ ਹੁਣ ਤੱਕ ਕੁੱਲ 30292 ਅਧਿਕਾਰੀਆਂ ਦੀਆਂ ਰਿਟਰਨਾਂ ਪੰਜਾਬ ਸਰਕਾਰ ਦੀ ਵੈਬਸਾਈਟ   ਫੁਨਜੳਬ.ਗੋਵ.ਨਿ ਤੇ ਪਾਈਆ ਜਾ ਚੁੱਕੀਆਂ ਹਨ।

WRITTEN BY