ਚੰਡੀਗੜ੍ਹ, 15 ਜਨਵਰੀ (ਨਾਗਪਾਲ)– ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਤਹਿਸੀਲ ਬੇਰੀ ਵਿਚ ਤੈਨਾਤ ਰਜਿਸਟਰੀ ਕਲਰਕ ਸਮੁੰਦਰ ਸਿੰਘ, ਮਨੋਜ ਕੁਮਾਰ ਵਾਸੀ ਭਾਗਪੁਰ ਅਤੇ ਰਾਜੀਵ ਕੁਮਾਰ ਵਾਸੀ ਪਿੰਡ ਸੇਰਿਆ ਜਿਲਾ ਝੱਜਰ ਨੂੰ ਪਿੰਡ ਦੁਬਲਧਨ ਮਾਜਰਾ, ਜਿਲਾ ਝੱਜਰ ਵਾਸੀ ਸ੍ਰੀ ਧਰਮਵੀਰ ਤੋਂ ਉਸ ਦੇ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਬਦਲੇ ਲਈ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ। ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦੋਸ਼ੀਆਂ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 13 ਦੇ ਤਹਿਤ ਮਾਮਲਾ ਬਿਊਰੋ ਦੇ ਰੋਹਤਕ ਸਥਿਤੀ ਪੁਲਿਸ ਥਾਣੇ ਵਿਚ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੇ ਅਗਲੇਰੀ ਜਾਂਚ ਜਾਰੀ ਹੈ।



