ਸ੍ਰੀ ਅਨੰਦਪੁਰ ਸਾਹਿਬ, 15 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਗਣਤੰਤਰ ਦਿਵਸ ਸਮਾਰੋਹ ਮੋਕੇ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਦੀ ਚੋਣ ਕਰਨ ਲਈ ਅੱਜ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ,ਸ੍ਰੀ ਗੁਰੂ ਹਰ ਕ੍ਰਿਸ਼ਨ ਪਬਲਿਕ ਸਕੂਲ ਅਤੇ ਅਦਰਸ਼ ਸਕੂਲ ਵਿਚ ਵੱਖ ਵੱਖ ਸਕੂਲਾ ਦੇ ਵਿਦਿਆਰਥੀਆ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਜਿਨ੍ਹਾਂ ਵਿਚੋਂ ਕੁਝ ਪ੍ਰੋਗਰਾਮਾ ਦੀ ਚੋਣ ਕਰ ਲਈ ਗਈ ਹੈ। ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰ.ਹਰਮਨਪ੍ਰੀਤ ਸਿੰਘ ਅਤੇ ਪ੍ਰਿੰ. ਰੁਚੀ ਗਰੋਵਰ ਵਲੋਂ ਅੱਜ ਰਹਿਸਲ ਕਰਵਾਈ ਗਈ ਅਤੇ ਸ੍ਰੀ ਗੁਰੂ ਹਰ ਕ੍ਰਿਸ਼ਨ ਪਬਲਿਕ ਸਕੂਲ ਵਿਚ ਡਾਇਰੈਕਟਰ ਕੰਮ ਪ੍ਰਿੰਸੀਪਲ ਗੁਰਵਿੰਦਰ ਸਿੰਘ ਭੁੱਲਰ ਜੀ ਨੇ ਰਹੈਸਲ ਕਰਵਾਈ। ਅਦਰਸ਼ ਸਕੂਲ ਵਿਚ ਗਿੱਧਾ ਟੀਮ ਦੀ ਇੰਚਾਰਜ ਗੁਰਜੀਤ ਕੋਰ ਨੇ ਰਹੈਸਲ ਕਰਵਾਈ ਅਤੇ ਵਿਦਿਆਰਥੀਆ ਵਿਚ ਇਸ ਰਹੈਸਲ ਪ੍ਰਤੀ ਕਾਫੀ ਉਤਸਾਹ ਪਾਇਆ ਗਿਆ। 21 ਅਤੇ 22 ਜਨਵਰੀ ਨੂੰ ਚੁਣਿਆ ਹੋਇਆ ਸਕੂਲਾ ਦੀਆ ਟੀਮਾ ਦੀ ਐਸ ਜੀ ਐਸ ਖਾਲਸਾ ਸਕੂਲ ਵਿਚ ਰਹੈਸਲ ਕਰਵਾਈ ਜਾਵੇਗੀ ਅਤੇ 23 ਜਨਵਰੀ ਨੂੰ ਫੁੱਲ ਡਰੈਸ ਰਹੈਸਲ ਹੋਵੇਗੀ।



