Skip to content
Independent perspectives. Global stories.
BREAKING

ਹਰਿਆਣਾ ਸਰਕਾਰ ਨੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਅਤੇ ਅਡਵਾਂਸਾਂ ਦੀ ਵਿਆਜ ਦਰ ਵਿਚ ਸੋਧ ਕੀਤੀ

Share this story

ਚੰਡੀਗੜ੍ਹ, 15 ਜਨਵਰੀ (ਨਾਗਪਾਲ)– ਹਰਿਆਣਾ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਦਿੱਤੇ ਜਾ ਰਹੀ ਮਕਾਨ ਨਿਰਮਾਣ, ਮੋਟਰਕਾਰ, ਮੋਟਰਸਾਇਕਲ, ਸਕੂਟਰ, ਮੋਪੇਡ, ਵਿਆਹ, ਕੰਪਿਊਟਰ, ਸਾਇਕਲ ਐਡਵਾਂਸ ਕਰਜ਼ੇ ਲਈ ਸਾਲ 2014-15 ਲਈ ਵਿਆਜ ਦੀ ਦਰ ਵਿਚ ਸੋਧ ਕੀਤੀ ਹੈ ਅਤੇ ਜਰਨਲ ਭਵਿੱਖ ਫੰਡ ਖਾਤਾ ਅਤੇ ਅਜਿਹੇ ਹੀ ਹੋਰ ਫੰਡਾਂ ’ਤੇ ਵਿਆਜ ਦਰ ਨਿਰਧਾਰਿਤ ਕੀਤੀ ਹੈ। ਹਰਿਆਣਾ ਵਿੱਤ ਵਿਭਾਗ ਵੱਲੋਂ ਜਾਰੀ ਇਕ ਸਰਕੂਲਰ ਅਨੁਸਾਰ ਪਹਿਲੀ ਅਪ੍ਰੈਲ, 2014 ਤੋਂ ਮਕਾਨ ਨਿਰਮਾਣ, ਮੋਟਰ ਕਾਰ, ਮੋਟਰ ਸਾਇੰਕਲ, ਸਕੂਟਰ, ਮੋਪੇਡ, ਵਿਆਹ, ਕੰਪਿਊਟਰ, ਸਾਇਕਲ ਦੇ ਪਹਿਲੇ ਐਡਵਾਂਸ ਕਰਜ਼ੇ ’ਤੇ ਵਿਆਜ ਦਰ 8.7 ਫੀਸਦੀ, ਦੂਜੇ ਐਡਵਾਂਸ ਕਰਜ਼ੇ ’ਤੇ 9.7 ਫੀਸਦੀ ਅਤੇ ਤੀਜੇ ਐਡਵਾਸ ਕਰਜ਼ੇ ’ਤੇ 10.7 ਫੀਸਦੀ ਹੋਵੇਗੀ । ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਰਜ਼ੇ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਬਿਨੈਕਾਰ ਤੋਂ ਜਰਨਲ ਵਿਆਜ ਤੋਂ ਇਲਾਵਾ 10 ਫੀਸਦੀ ਸਾਲਾਨਾ ਦਾ ਜੁਰਮਾਨਾ ਵਿਆਜ ਵੀ ਲਿਆ ਜਾਵੇਗਾ ।

WRITTEN BY