ਨਵੀਂ ਦਿ¤ਲੀ, 15 ਜਨਵਰੀ (ਪੀ. ਟੀ.)- ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਰਹ¤ਸਮਈ ਮੌਤ ਦਾ ਮਾਮਲਾ ਦਿਨ ਬ ਦਿਨ ਉਲਝਦਾ ਜਾ ਰਿਹਾ ਹੈ। ਪੁਲਿਸ ਦੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ‘ਚ ਹੁਣ ਕਈ ਮੋੜ ਸਾਹਮਣੇ ਆ ਚੁ¤ਕੇ ਹਨ। ਇਸ ਵਿਚਕਾਰ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ ਕਿ ਸੁਨੰਦਾ ਪੁਸ਼ਕਰ ਅਤੇ ਕਾਰੋਬਾਰੀ ਮੋਈਨ ਕੁਰੈਸ਼ੀ ਇਕ ਦੂਸਰੇ ਨੂੰ ਜਾਣਦੇ ਸਨ ਅਤੇ ਇਨ੍ਹਾਂ ਵਿਚਕਾਰ ਰਿਸ਼ਤੇ ਸਨ। ਮੀਟ ਐਕਸਪੋਰਟਰ ਤੇ ਕਥਿਤ ਹਵਾਲਾ ਕਾਰੋਬਾਰੀ ਮੋਈਨ ਕੁਰੈਸ਼ੀ ਨੇ ਸ਼ਸ਼ੀ ਥਰੂਰ ਦੀ ਮ੍ਰਿਤਕ ਪਤਨੀ ਸੁਨੰਦਾ ਪੁਸ਼ਕਰ ਨਾਲ ਸੰਪਰਕ ਸਨ ਅਤੇ ਬਲੈਕਬੇਰੀ ਸਮਾਰਟਫੋਨ ‘ਤੇ ਸੰਦੇਸ਼ਾਂ ਨੂੰ ਸਾਂਝਾਂ ਕਰਦੇ ਸਨ। ਬਲੈਕਬੇਰੀ ਮੈਸੰਜਰ (ਬੀ.ਬੀ.ਐਮ) ਦੇ ਰਾਹੀਂ ਇਨ੍ਹਾਂ ਦੋਵਾਂ ਵਿਚਕਾਰ ਗ¤ਲਬਾਤ ਹੋਈ ਸੀ। ਗੌਰਤਲਬ ਹੈ ਕਿ ਕੁਰੈਸ਼ੀ ਇਸ ਸਮੇਂ ਇਨਕਮ ਵਿਭਾਗ ਦੀ ਨਿਗਰਾਨੀ ਦੇ ਦਾਇਰੇ ‘ਚ ਹੈ। ਇਨ੍ਹਾਂ ਸੰਦੇਸ਼ਾਂ ਅਨੁਸਾਰ ਕੁਰੈਸ਼ੀ ਨੇ ਸੁਨੰਦਾ ਨੂੰ ਅਗਸਤ 2013 †ਚ ਡਿਨਰ ਲਈ ਸ¤ਦਾ ਦਿ¤ਤਾ ਸੀ।



