Skip to content
Independent perspectives. Global stories.
BREAKING

ਕੇਂਦਰੀ ਮੰਤਰੀ ਨਕਵੀ ਸਮੇਤ 19 ਭਾਜਪਾ ਆਗੂਆਂ ਨੂੰ ਇੱਕ ਸਾਲ ਕੈਦ ਦੀ ਸਜ਼ਾ

Share this story

ਹਿਰਾਸਤ ’ਚ ਲਏ ਜਾਣ ਤੋਂ ਬਾਅਦ ਨਕਵੀ ਨੂੰ ਮਿਲੀ ਜ਼ਮਾਨਤ
Page-1_06 ਰਾਮਪੁਰ/ਨਵੀਂ ਦਿੱਲੀ, 14 ਜਨਵਰੀ (ਪੀ. ਟੀ.)- ਭਾਰਤੀ ਜਨਤਾ ਪਾਰਟੀ ਦੇ ਉੱਘੇ ਨੇਤਾ ਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਸਮੇਤ 19 ਭਾਜਪਾ ਆਗੂਆਂ ਨੂੰ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ’ਚ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉੱਤਰ ਪ੍ਰਦੇਸ਼ ਦੇ ਰਾਮਪੁਰ ‘ਚ ਐਡੀਸ਼ਨਲ ਸਿਵਲ ਜੱਜ ਦੁਆਰਾ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਕਵੀ ਨੂੰ ਨਿਆਇਕ ਹਿਰਾਸਤ ’ਚ ਲਿਆ ਗਿਆ।ਸਾਰਿਆਂ ਉੱਪਰ ਥਾਣੇ ਦਾ ਘਿਰਾਓ ਕਰਨ ਅਤੇ ਜਾਮ ਲਗਾਉਣ ਅਤੇ ਜਾਮ ਲਗਾਉਣ ਸਬੰਧੀ ਮੁਕੱਦਮਾ ਚੱਲ ਰਿਹਾ ਸੀ। ਉਨ੍ਹਾਂ ’ਤੇ ਦੋਸ਼ ਸੀ ਕਿ ਚੋਣ ਪ੍ਰਚਾਰ ਦੇ ਦੌਰਾਨ ਭਾਜਪਾ ਦਾ ਝੰਡਾ ਲੱਗੇ ਵਾਹਨ ਨੂੰ ਰੋਕਣ ਅਤੇ ਉਸ ਨੂੰ ਬੰਦ ਕੀਤੇ ਜਾਣ ’ਤੇ ਨਾਰਾਜ਼ ਭਾਜਪਈਆਂ ਨੇ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਸੜਕ ਉੱਤੇ

ਜਾਮ ਲਗਾ ਦਿੱਤਾ ਸੀ। ਜਾਣਕਾਰੀ ਮਿਲਣ ’ਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮੁਖਤਾਰ ਅੱਬਾਸ ਨਕਵੀ ਵੀ ਵਰਕਰਾਂ ਦੇ ਨਾਲ ਉੱਥੇ ਪਹੁੰਚ ਗਏ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਨਕਵੀ ਸਮੇਤ 200 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

WRITTEN BY