ਸਿੰਗਾਪੁਰ, 14 ਜਨਵਰੀ (ਪੀ. ਟੀ.)- ਚੀਨ ਦੀ ਮੰਗ ਵੱਧਣ ਦੇ ਬਾਵਜੂਦ ਉਤਪਾਦਨ ਵੱਧਣ ਦੇ ਦਬਾਅ ‘ਚ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ਲਗਭਗ 6 ਸਾਲ ਦੇ ਘੱਟ ਤੋਂ ਘੱਟ ਪੱਧਰ ‘ਤੇ ਆ ਗਈਆਂ ਹਨ। ਸੋਮਵਾਰ ਨੂੰ 5 ਫੀਸਦੀ ਤੋਂ ਜਿਆਦਾ ਡਿੱਗਣ ਤੋਂ ਬਾਅਦ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 3 ਫੀਸਦੀ ਤੋਂ ਜਿਆਦਾ ਡਿੱਗ ਕੇ 46 ਡਾਲਰ ਤੋਂ ਥੱਲੇ ਆ ਗਿਆ। ਉਥੇ ਅਮਰੀਕੀ ਕਰੂਡ 45 ਡਾਲਰ ਦੇ ਥੱਲੇ ਆ ਗਿਆ। ਪਿਛਲੇ ਸਾਲ ਜੂਨ ਤੋਂ ਬਾਅਦ ਤੋਂ ਕੱਚਾ ਤੇਲ 60 ਫੀਸਦੀ ਲੁੜਕ ਚੁੱਕਾ ਹੈ। ਸਿੰਗਾਪੁਰ ਦਾ ਬ੍ਰੈਂਟ ਕਰੂਡ 45.84 ਡਾਲਰ ਪ੍ਰਤੀ ਬੈਰਲ ‘ਤੇ ਗਿਆ, ਜੋ ਮਾਰਚ 2009 ਤੋਂ ਬਾਅਦ ਘੱਟ ਪੱਧਰ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀ ਕੀਮਤ ‘ਚ ਜਾਰੀ ਭਾਰੀ ਗਿਰਾਵਟ ਦੇ ਬਾਵਜੂਦ ਪ੍ਰਮੁੱਖ ਉਤਪਾਦਕ ਸੰਯੁਕਤ ਅਰਬ ਅਮੀਰਾਤ ਨੇ ਉਤਪਾਦਨ ਘਟਾਉਣ ਤੋਂ ਇਨਕਾਰ ਕਰ ਦਿੱਤਾ। ਯੂ.ਏ.ਈ. ਦੇ ਤੇਲ ਮੰਤਰੀ ਸੁਹੇਲ ਬਿਨ ਮੁਹੰਮਦ ਅਲ ਮਾਜਰੂਈ ਨੇ ਕਿਹਾ ਕਿ ਉਤਪਾਦਨ ਨਹੀਂ ਘਟਾਉਣ ਦਾ ਨਵੰਬਰ ‘ਚ ਲਿਆ ਗਿਆ ਫੈਸਲਾ ਸਹੀ ਸੀ।
ਹੋਰ ਸਸਤਾ ਹੋਵੇਗਾ ਪੈਟਰੋਲ ਤੇ ਡੀਜ਼ਲ



