Skip to content
Independent perspectives. Global stories.
BREAKING

ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਪ੍ਰਵਾਸੀ ਮਜ਼ਦੂਰ ਦਾ ਲਾਪਤਾ 10 ਸਾਲਾ ਬੱਚਾ ਲੱਭਿਆ

Share this story

ਸ੍ਰੀ ਆਨੰਦਪੁਰ ਸਾਹਿਬ, 14 ਜਨਵਰੀ (ਦਵਿੰਦਰਪਾਲ ਸਿੰਘ)- ਬੀਤੇ ਦੋ ਦਿਨਾਂ ਤੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੇ 10 ਸਾਲਾਂ ਬੱਚੇ ਨੂੰ ਆਖਿਰਕਾਰ ਸਥਾਨਕ ਪੁਲੀਸ ਨੇ ਲੱਭਣ ਵਿੱਚ ਸਫਲਤਾ ਹਾਸਿਲ ਕਰਦੇ ਹੋਏ ਬੱਚੇ ਨੂੰ ਸਹੀ ਸਲਾਮਤ ਉਸਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਜਿਸ ‘ਤੇ ਮਾਪਿਆਂ ਦੇ ਚਿਹਰੇ ‘ਤੇ ਖੁਸ਼ੀ ਦਾ ਆਲਮ ਸੀ। ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਸਥਾਨਕ ਡੀ ਐਸ ਪੀ ਸੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ 10 ਜਨਵਰੀ ਨੂੰ ਪ੍ਰਵਾਸੀ ਮਜ਼ਦੂਰ ਊਮੇਸ਼ ਕੁਮਾਰ ਦਾ 10 ਸਾਲਾਂ ਲੜਕਾ ਚੰਦਨ ਕੁਮਾਰ ਗੁੰਮ ਹੋ ਗਿਆ ਸੀ। ਆਸ-ਪਾਸ ਦੇ ਸਾਰੇ ਇਲਾਕੇ ਵਿੱਚ ਕਾਫੀ ਦੇਰ ਤੱਕ ਲੱਭਣ ਤੋਂ ਬਾਅਦ ਉਕਤ ਬੱਚੇ ਦਾ ਕੋਈ ਪਤਾ ਨਾ ਲੱਗਿਆ। ਜਿਸਤੋਂ ਬਾਅਦ ਮਾਮਲਾ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਸਥਾਨਕ ਪੁਲੀਸ ਥਾਣੇ ਵਿੱਚ ਧਾਰਾ 363 ਏ ਦੇ ਤਹਿਤ ਮੁਕੱਦਮਾ ਦਰਜ ਕਰਕੇ ਬੱਚੇ ਦੀ ਭਾਲ ਪੁਲੀਸ ਵੱਲੋਂ

ਸ਼ੁਰੂ ਕਰ ਦਿੱਤੀ ਗਈ ਸੀ। ਧਾਲੀਵਾਲ ਨੇ ਦੱਸਿਆ ਕਿ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ 12 ਜਨਵਰੀ ਨੂੰ ਚਾਈਲਡ ਹੈਲਪ ਲਾਈਨ ਕਿਸੇ ਵਿਅਕਤੀ ਨੇ ਹਨੂਮਾਨ ਮੰਦਰ, ਮਾਲਤੀ ਨਗਰ ਮੁਰਾਦਾਬਾਦ ਵਿਖੇ ਫੋਨ ਕਰਕੇ ਚੰਦਨ ਕੁਮਾਰ ਬਾਰੇ ਸੂਚਿਤ ਕੀਤਾ। ਜਿਸਤੋਂ ਬਾਅਦ ਉਕਤ ਹੈਲਪ ਲਾਈਨ ਵਾਲਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਪੁਲੀਸ ਨੂੰ ਪਹੁੰਚ ਕੀਤੀ ਅਤੇ ਫਿਰ ਏ ਐਸ ਆਈ ਬਲਵੀਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਭੇਜੀ ਗਈ ਅਤੇ ਉਕਤ ਲਾਪਤਾ ਹੋਏ ਬੱਚੇ ਨੂੰ ਬਰਾਮਦ ਕਰਕੇ ਉਸਦੇ ਮਾਪਿਆ ਹਵਾਲੇ ਕੀਤਾ ਗਿਆ। ਬੱਚੇ ਦੇ ਮਾਪੇ ਜਿੱਥੇ ਪੰਜਾਬ ਪੁਲੀਸ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ ਉ¤ਥੇ ਹੀ ਡੀ ਐਸ ਪੀ ਨੇ ਦੱਸਿਆ ਕਿ ਉਕਤ ਬੱਚੇ ਨੂੰ ਉਸਦੇ ਪਿਤਾ ਦੇ ਨਾਲ ਕੰਮ ਕਰਨ ਵਾਲੇ ਇੱਕ ਵਿਅਕਤੀ ਨੇ 100 ਰੁਪਏ ਦੇ ਕੇ ਤੰਬਾਕੂ ਲੈਣ ਦੇ ਲਈ ਭੇਜਿਆ। ਪਰ ਬੱਚਾ ਰਸਤੇ ਵਿੱਚ ਉਕਤ ਪੈਸੇ ਪਤੰਗ ਤੇ ਡੋਰ ‘ਤੇ ਖਰਚ ਕਰ ਗਿਆ। ਜਿਸਤੋਂ ਬਾਅਦ ਉਹ ਡਰ ਗਿਆ ਕਿ ਪੈਸੇ ਹੁਣ ਕਿਵੇਂ ਵਾਪਿਸ ਕਰੇਗਾ ਅਤੇ ਉਹ ਰੇਲਗੱਡੀ ਵਿੱਚ ਸਵਾਰ ਹੋ ਕੇ ਅੱਗੇ ਨਿਕਲ ਗਿਆ।

WRITTEN BY