ਇਸਲਾਮਾਬਾਦ, 13 ਜਨਵਰੀ (ਪੀ. ਟੀ.)- ਪਾਕਿਸਤਾਨੀ ਰ¤ਖਿਆ ਮੰਤਰੀ ਨੇ ਭਾਰਤ ‘ਤੇ ਪਾਕਿਸਤਾਨ ‘ਚ ਅ¤ਤਵਾਦ ਫੈਲਾਉਣ ਦਾ ਦੋਸ਼ ਲਗਾਇਆ ਹੈ। ਰ¤ਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਭਾਰਤ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ‘ਚ ਅ¤ਤਵਾਦੀ ਹਮਲੇ ਲਈ ਭਾਰਤ ਅ¤ਤਵਾਦੀ ਸੰਗਠਨਾਂ ਦੀ ਮਦਦ ਕਰ ਰਿਹਾ ਹੈ। ਨਾਲ ਹੀ ਆਸਿਫ਼ ਨੇ ਤਾਲਿਬਾਨ ਦੇ ਭਾਰਤ ਦੇ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਤਾਲਿਬਾਨ ਦਾ ਸਬੰਧ ਭਾਰਤ ਨਾਲ ਹੈ ਅਤੇ ਪਾਕਿਸਤਾਨ ਦੇ ਬਲੋਚਿਸਤਾਨ ਬਗ਼ਾਵਤ ‘ਚ ਭਾਰਤ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਦਾ ਸਕਦਾ। ਹਾਲਾਂਕਿ ਜਦੋਂ ਉਨ੍ਹਾਂ ਤੋਂ ਇਸ ਦਾਅਵੇ ਬਾਰੇ ਸਬੂਤ ਦੇਣ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਸਵਾਲ ਨੂੰ ਟਾਲ ਦਿ¤ਤਾ। ਆਸਿਫ਼ ਨੇ ਇਹ ਦੋਸ਼ ਪਾਕਿਸਤਾਨੀ ਟੀ.ਵੀ. ਚੈਨਲ ਨਾਲ ਗ¤ਲ ਕਰਦੇ ਹੋਏ ਲਗਾਏ ਹਨ।
ਪਾਕਿਸਤਾਨ ਦੁਆਰਾ ਲਗਾਏ ਗਏ ਦੋਸ਼ਾਂ ਦਾ ਭਾਰਤ ਨੇ ਸਖ਼ਤ ਪ੍ਰਤੀਕਿਰਿਆ ਨਾਲ ਜਵਾਬ ਦਿ¤ਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਸੈਅਦ ਅਕਬਰੂਦੀਨ ਨੇ ਕਿਹਾ ਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਭਾਰਤ ਉਹ ਦੇਸ਼ ਨਹੀਂ ਜੋ ਅ¤ਤਵਾਦੀ ਜਥੇਬੰਦੀਆਂ ਦੀ ਮਦਦ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅ¤ਤਵਾਦ ਨੂੰ ਕੌਣ ਬੜ੍ਹਾਵਾ ਦੇ ਰਿਹਾ ਹੈ ਅਤੇ ਕੌਣ ਉਸ ਨੂੰ ਖ਼ਤਮ ਕਰਨ ਦਾ ਯਤਨ ਕਰ ਰਿਹਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਰਾਸ਼ਟਰੀ ਸੁਰ¤ਖਿਆ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਭਾਰਤ ਪਾਕਿਸਤਾਨ ‘ਚ ਹਮਲੇ ਕਰਾਉਣ ਲਈ ਕਰ ਰਿਹਾ ਹੈ।


