ਨਵੀਂ ਦਿ¤ਲੀ, 13 ਜਨਵਰੀ (ਪੀ. ਟੀ.)- ਸੰਯੁਕਤ ਰਾਸ਼ਟਰ ਜਨਰਲ ਸਕ¤ਤਰ ਬਾਨ ਕੀ ਮੂਨ ਨੇ ਅਫ਼ਗਾਨਿਸਤਾਨ ‘ਚ ਭਾਰਤ ਦੀ ਵਿਆਪਕ ਭੂਮਿਕਾ ਦਾ ਪ¤ਖ ਲਿਆ ਅਤੇ ਕਿਹਾ ਕਿ ਇਸ ਯੁ¤ਧ ਗ੍ਰਸਤ ਦੇਸ਼ ‘ਚ ਸ਼ਾਂਤੀ, ਵਿਕਾਸ ਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਭਾਰਤ ਅਹਿਮ ਭੂਮਿਕਾ ਸਕਦਾ ਹੈ। ਇਥੇ ਵਿਸ਼ਵ ਮਾਮਲਿਆਂ ਦੀ ਭਾਰਤੀ ਪ੍ਰੀਸ਼ਦ ‘ਚ ਇਕ ਸੰਬੋਧਨ ‘ਚ ਉਨ੍ਹਾਂ ਨੇ ਕਿਹਾ ਕਿ ਭਾਰਤ ਸਮੁ¤ਚੇ ਦ¤ਖਣੀ ਏਸ਼ੀਆ ‘ਚ ਸੁਰ¤ਖਿਆ ਮਜ਼ਬੂਤ ਕਰਨ ‘ਚ ਵ¤ਡੀ ਭੂਮਿਕਾ ਨਿਭਾਅ ਸਕਦਾ ਹੈ। ਸੰਯੁਕਤ ਰਾਸ਼ਟਰ ਦੀ 70ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਯੋਜਿਤ ਇਕ ਸੰਮੇਲਨ ‘ਚ ਬਾਨ ਨੇ ਸਮਲਿੰਗਕਤਾ ਨੂੰ ਅਪਰਾਧ ਬਣਾਏ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਅਜਿਹਾ ਕਰਨਾ ਨਿ¤ਜਤਾ ਅਤੇ ਸੁਤੰਤਰਤਾ ਦੇ ਬੁਨਿਆਦੀ ਅਧਿਕਾਰਾਂ ਦਾ ਉਲੰਘਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਨੁ¤ਖੀ ਸਮਾਨਤਾ ਲਈ ਸੰਘਰਸ਼ ਸੰਮਿਲਤ ਹੋਣਾ ਚਾਹੀਦਾ ਹੈ ਅਤੇ ਇਸ ‘ਚ ਸਾਰੇ ਮਤਭੇਦਾਂ ਨੂੰ ਦੂਰ ਕਰ ਦੇਣਾ ਚਾਹੀਦਾ ਹੈ।
ਅਫ਼ਗਾਨਿਸਤਾਨ ’ਚ ਭਾਰਤ ਨਿਭਾਅ ਸਕਦਾ ਹੈ ਅਹਿਮ ਭੂਮਿਕਾ : ਯੂ.ਐਨ. ਪ੍ਰਮੁ¤ਖ



