Skip to content
Independent perspectives. Global stories.
BREAKING

ਪਾਕਿਸਤਾਨ ਦੇ ਅ¤ਤਵਾਦੀ ਸੰਗਠਨ ਗੁਆਂਢੀ ਦੇਸ਼ਾਂ ਲਈ ਬਣੇ ਹੋਏ ਹਨ ਖਤਰਾ : ਜਾਹਨ ਕੈਰੀ

Share this story

Page-1_23 ਇਸਲਾਮਾਬਾਦ, 13 ਜਨਵਰੀ (ਪੀ. ਟੀ.)- ਅਮਰੀਕਾ ਨੇ ਅ¤ਜ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੁਬਾਰਾ ਗੰਭੀਰ ਗ¤ਲਬਾਤ ਸ਼ੁਰੂ ਕਰਨ ਤੇ ਦੋਵੇਂ ਦੇਸ਼ ਆਪਸੀ ਅਵਿਸ਼ਵਾਸ ਨੂੰ ਖਤਮ ਕਰਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਰਾਸ਼ਟਰੀ ਸੁਰ¤ਖਿਆ ਤੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੇ ਨਾਲ ਸਾਂਝੀ ਪ੍ਰੈਸ ਕਾਨਫੰਰਸ ‘ਚ ਪਾਕਿ ਦੌਰੇ ‘ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੇ ਲਈ ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਭਾਰਤ ਦੇ ਨਾਲ ਕੰਮ ਕਰਨ ਲਈ ਕਿਹਾ ਹੈ। ਜਾਹਨ ਕੈਰੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੁਬਾਰਾ ਗੰਭੀਰਤਾ ਨਾਲ ਗ¤ਲਬਾਤ ਕਰਨ। ਕੈਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਾਰੇ ਅ¤ਤਵਾਦੀ ਗੁ¤ਟਾਂ ‘ਤੇ ਕਾਰਵਾਈ ਕਰੇ। ਅ¤ਤਵਾਦੀ ਸੰਗਠਨ ਸਾਰੇ ਦੇਸ਼ਾਂ

ਲਈ ਖਤਰਾ ਹਨ। ਕੈਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿ ਦੇ ਅ¤ਤਵਾਦੀ ਸੰਗਠਨ ਗੁਆਂਢੀ ਦੇਸ਼ਾਂ ਲਈ ਖ਼ਤਰਾ ਬਣੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਅ¤ਤਵਾਦ ਦੇ ਖਿਲਾਫ ਲੜਾਈ ‘ਚ ਅਮਰੀਕਾ ਪਾਕਿਸਤਾਨ ਦੀ ਜਨਤਾ ਦੀ ਮਦਦ ਕਰਦਾ ਰਹੇਗਾ। ਗੌਰਤਲਬ ਹੈ ਕਿ ਕੈਰੀ ਆਪਣੇ ਭਾਰਤ ਦੌਰੇ ਤੋਂ ਬਾਅਦ ਪਾਕਿਸਤਾਨ ਦੀ ਯਾਤਰਾ ’ਤੇ ਗਏ ਹਨ।

WRITTEN BY