ਨਵੀਂ ਦਿ¤ਲੀ, 13 ਜਨਵਰੀ (ਪੀ. ਟੀ.)- ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅ¤ਜ ਦਿ¤ਲੀ ’ਚ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ’ਚ ਕਿਹਾ ਕਿ ਉਹ ਨਾਰਾਜ਼ ਵਰਕਰਾਂ ਦੇ ਕਾਰਨ ਲੋਕ ਸਭਾ ਚੋਣਾਂ ਹਾਰੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੰਤਰੀਆਂ ਦੇ ਕਾਰਨ ਚੋਣਾਂ ‘ਚ ਹਾਰ ਮਿਲੀ, ਮੰਤਰੀਆਂ ਨੇ ਕਾਰਜਕਰਤਾਵਾਂ ਨੂੰ ਨਜ਼ਰ ਅੰਦਾਜ਼ ਕੀਤਾ। ਕਾਂਗਰਸ ਨੇ ਇਸ ਬੈਠਕ ‘ਚ ਲੋਕ ਸਭਾ ਚੋਣਾਂ ‘ਚ ਕਾਂਗਰਸ ਦੀ ਕਰਾਰੀ ਹਾਰ ਨੂੰ ਲੈ ਕੇ ਵਿਸ਼ਲੇਸ਼ਣ ਕੀਤਾ। ਕਾਂਗਰਸ ਨੂੰ ਲੋਕ ਸਭਾ ਚੋਣਾਂ ‘ਚ ਸਿਰਫ 44 ਸੀਟਾਂ ਮਿਲੀਆਂ ਅਤੇ ਪਾਰਟੀ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦਾ ਅਹੁਦਾ ਵੀ ਗੁਆ ਲਿਆ। ਇਹ ਕਾਂਗਰਸ ਲਈ ਹੁਣ ਤ¤ਕ ਕਰਾਰਾ ਝਟਕਾ ਹੈ ਅਤੇ ਪਾਰਟੀ ਬੁਰੇ ਦੌਰ ਵਿਚੋਂ ਨਿਕਲਣ ਲਈ ਯਤਨ ਕਰ ਰਹੀ ਹੈ। ਇਸ ਬੈਠਕ ‘ਚ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਅਹਿਮਦ ਪਟੇਲ, ਨਰਾਇਣ ਸਾਮੀ ਤੇ ਹੋਰ ਉ¤ਘੇ ਪਾਰਟੀ ਆਗੂ ਮੌਜੂਦ ਸਨ।
ਨਾਰਾਜ਼ ਵਰਕਰਾਂ ਕਾਰਨ ਹਾਰੇ ਲੋਕ ਸਭਾ ਚੋਣਾਂ : ਰਾਹੁਲ ਗਾਂਧੀ



