Skip to content
Independent perspectives. Global stories.
BREAKING

ਸੰਗਤ ਇਲਾਕੇ ’ਚ ਬੇਕਸੂਰ ਗਊਆਂ ਦਾ ਕਤਲ, ਨਹੀਂ ਫੜੇ ਪੁਲਿਸ ਨੇ ਕਾਤਿਲ

Share this story

ਬਠਿੰਡਾ, 13 ਜਨਵਰੀ (ਰਾਜੇਸ਼ ਗੋਇਲ)- ਸੰਗਤ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਸਦਕਾ ਸੰਗਤ ਮੰਡੀ ਇਲਾਕੇ ਅੰਦਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੇਜ਼ੁਬਾਨ, ਬੇਕਸੂਰ ਗਊਆਂ ਦਾ ਕੁਝ ਕੁ ਅਣਪਛਾਤੇ ਵਿਅਕਤੀਆਂ ਵੱਲੋਂ ਲਗਾਤਾਰ ਕਤਲ ਕਰਕੇ ਸੰਗਤ ਮੰਡੀ ਦੇ ਨਾਲ ਲੱਗਦੇ ਪਿੰਡਾਂ ’ਚ ਸੁੱਟੀਆਂ ਪਈਆਂ ਵੇਖਣ ਨੂੰ ਮਿਲਨੀਆਂ ਹੁਣ ਆਮ ਗੱਲ ਬਾਤ ਬਣ ਕੇ ਰਹਿ ਗਈ ਹੈ ਪਰ ਪੁਲਿਸ ਨੇ ਅੱਜ ਤੱਕ ਪੁਲਿਸ ਦਲਾਲਾਂ ਦੀ ਮੇਹਰਬਾਨੀਆਂ ਦੇ ਬੋਝ ਥੱਲੇ ਦੱਬ ਕੇ ਦੋਸ਼ੀਆਂ ਨੂੰ ਫੜਨਾ ਜ਼ਰੂਰੀ ਨਹੀਂ ਸਮਝਿਆ ਜਿਸ ਕਰਕੇ ਗਊ ਹੱਤਿਆਰਿਆਂ ਦੇ ਐਨੇ ਕੁ ਹੋਸਲੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਅੱਜ ਗਊਆਂ ਦਾ ਭਰਿਆ ਟਰੱਕ ਸੰਗਤ ਮੰਡੀ ਮਛਾਣਾ ਰੋਡਕੋਲ ਛੱਡ ਕੇ ਸੈਂਕੜੇ ਗਊਆਂ ਨੂੰ ਸੜਕ ’ਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਬਹੁਤ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਤੇ ਕਈ ਵਾਹਨ ਆਪਸ ’ਚ ਭਿੜਦੇ ਹੋਏ ਬੱਚਦੇ ਨਜ਼ਰ ਆਏ। ਆਵਾਰਾ ਗਊਆਂ ਦੇ ਖੁੱਲ੍ਹੇਆਮ ਘੁੰਮਣ ਦੇ ਵਿਰੋਧ ’ਚ ਸੰਗਤ ਬਲਾਕ ਨਾਲ

ਸਬੰਧਿਤ ਸੈਂਕੜਿਆਂ ਦੀ ਗਿਣਤੀ ’ਚ ਲੋਕਾਂ ਨੇ ਸੰਗਤ ਮੰਡੀ ਪੁਲਿਸ ਪ੍ਰਸ਼ਾਸਨ ਖਿਲਾਫ  ਮੁਰਦਾਬਾਦ ਦੀ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਮਾਹੌਲ ਤਣਾਅ ਪੂਰਵਕ ਹੋਣ ਸਦਕਾ ਲੋਕਾਂ ਦੇ ਕ੍ਰੋਧ ਨੂੰ ਸ਼ਾਂਤ ਕਰਨ ਵਾਸਤੇ ਡੀਐਸਪੀ ਦਿਹਾਤੀ ਬਠਿੰਡਾ, ਸੰਗਤ ਥਾਣਾ ਪੁਲਿਸ ਮੁਖੀ, ਸੰਗਤ ਨਾਇਬ ਤਹਿਸੀਲਦਾਰ, ਪੁਲਿਸ ਫੋਰਸ ਸਮੇਤ ਪੁੱਜੇ।
‘ਰੋਜ਼ਾਨਾ ਪੰਜਾਬ ਟਾਇਮਜ਼’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ। ਡੀਐਸਪੀ ਸ. ਗੁਰਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲਿਸ ਗਊਆਂ ਦੇ ਕਾਤਿਲਾਂ ਨੂੰ ਫੜਨ ’ਚ ਪੂਰੀ ਸੰਜੀਦਾ ਹੈ। ਪੁਲਿਸ ਇਸ ਮਾਮਲੇ ਨੂੰ ਲੈ ਕੇ ਪੱਬੀਂਭਾਰ  ਹੋ ਚੁੱਕੀ ਹੈ। ਜਲਦ ਹੀ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।
ਡੀਐਸਪੀ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੁਲਿਸ ਗੈਰਕਾਨੂੰਨੀ ਕਾਰੋਬਾਰ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਵਾ ਰਹੀ ਹੈ ਜਿਸ ਵਿੱਚ ਦੋ ਨੰਬਰੀ ਗੈਰਕਾਨੂੰਨੀ ਧੰਦਿਆਂ ਨਾਲ ਜੁੜੇ ਲੋਕਾਂ ਨੂੰ ਗਧਿਆਂ ’ਤੇ ਬਿਠਾ ਕੇ ਕਾਲਾ ਮੂੰਹ ਕਰਕੇ ਉਨ੍ਹਾਂ ਦਾ ਸੜਕਾਂ ’ਤੇ ਜਲੂਸ ਕੱਢਿਆ ਜਾਵੇਗਾ।

WRITTEN BY