ਜ¦ਧਰ,13 ਜਨਵਰੀ (ਮਨਦੀਪ ਸਿੰਘ)- ਜ¦ਧਰ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ.ਪ੍ਰੀਤਮ ਸਿੰਘ ਦੀ ਸੇਵਾ ਮੁਕਤੀ ’ਤੇ ਵਿਦਾਇਗੀ ਪਾਰਟੀ ਅਤੇ ਨਵੇਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗਰੀਸ ਦਿਆਲਨ ਆਈ.ਏ.ਐਸ.ਦੀ ਜੁਆਇਨਿੰਗ ਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਵਾਗਤੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸਨਰ ਜ¦ਧਰ ਨੇ ਸ੍ਰ.ਪ੍ਰੀਤਮ ਸਿੰਘ ਦੀ ਸੇਵਾ ਮੁਕਤੀ ’ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜ਼ਿਲ੍ਹੇ ਵਿਚ ਬਤੌਰ ਐਸ.ਡੀ.ਐਮ.ਅਤੇ ਵਧੀਕ ਡਿਪਟੀ ਕਮਿਸ਼ਨਰ ਜਿੰਮੇਵਾਰੀ ,ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਕੇ ਲੋਕਾਂ ਨੂੰ ਵਧੀਆ ਪ੍ਰਸ਼ਾਸ਼ਨ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਅਧਿਕਾਰੀਆਂ ਅਤੇ ਅਮਲੇ ਨੂੰ ਉਨ੍ਹਾਂ ਵਾਂਗ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰ.ਪ੍ਰੀਤਮ ਸਿੰਘ ਵਧੀਆ ਪ੍ਰਬੰਧਕ ਅਤੇ ਅਣਥੱਕ ਅਧਿਕਾਰੀ ਸਨ ਜਿਹੜੇ ਕਿ ਸਵੇਰ ਤੋਂ ਦੇਰ ਰਾਤ ਤੱਕ ਆਪਣਾ ਰੋਜਾਨਾ ਦਾ ਕੰਮ ਨੂੰ ਨਿਪਟਾਉਣ ਉਪਰੰਤ ਹੀ ਰੁਕਸਤ ਹੁੰਦੇ ਸਨ।



