ਚੰਡੀਗੜ੍ਹ, 13 ਜਨਵਰੀ (ਪੀ. ਟੀ.)- ਪੰਜਾਬ ਸਰਕਾਰ ਵ¤ਲੋਂ ਪਿਛਲੇ ਸ¤ਤ ਸਾਲਾਂ ਤੋਂ ਕਰਵਾਈ ਜਾ ਰਹੀ ਪਸ਼ੂ ਧਨ ਚੈਂਪੀਅਨਸ਼ਿਪ ਵਿਚ ਇਸ ਸਾਲ ਪੰਜ ਦਿਨਾਂ ਦੌਰਾਨ 3.50 ਲ¤ਖ ਤੋਂ ਜ਼ਿਆਦਾ ਲੋਕਾਂ ਤੇ ਪਸ਼ੂ ਪਾਲਕਾਂ ਵ¤ਲੋਂ ਸ਼ਿਰਕਤ ਕੀਤੀ ਗਈ। ਇਹ ਹੁਣ ਤ¤ਕ ਦੀ ਰਿਕਾਰਡ ਹਾਜ਼ਰੀ ਹੈ। ਮੇਲੇ ਦੀ ਕਾਮਯਾਬੀ ਉ¤ਤੇ ਪਸ਼ੂ ਪਾਲਣ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਮੇਲੇ ‘ਚ ਹਿ¤ਸਾ ਲੈਣ ਵਾਲੇ ਪਸ਼ੂ ਪਾਲਕਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਹੈ। ਇੱਥੋਂ ਜਾਰੀ ਪ੍ਰੈ¤ਸ ਬਿਆਨ ਵਿਚ ਸ੍ਰੀ ਰਣੀਕੇ ਨੇ ਦ¤ਸਿਆ ਕਿ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਦੀ ਧਾਰਮਿਕ ਧਰਤੀ ‘ਤੇ 8 ਤੋਂ 12 ਜਨਵਰੀ ਤ¤ਕ ਚ¤ਲੀ ਕੌਮੀ ਪਸ਼ੂ ਧਨ ਚੈਂਪੀਅਨਸ਼ਿਪ-2015 ਵਿਚ 9 ਸੂਬਿਆਂ ਪੰਜਾਬ, ਹਰਿਆਣਾ, ਰਾਜਸਥਾਨ, ਦਿ¤ਲੀ, ਉਤਰਾਖੰਡ, ਯੂ.ਪੀ., ਮ¤ਧ ਪ੍ਰਦੇਸ਼, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਕਾਂ ਅਤੇ ਲੋਕਾਂ ਵ¤ਲੋਂ ਹਿ¤ਸਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮੇਲਾ ਭਾਰਤ ਦੇ ਸਭ ਤੋਂ ਵ¤ਡੇ ਪਸ਼ੂ ਮੇਲੇ ਵ¤ਜੋਂ ਉਭਰ ਕੇ ਸਾਹਮਣੇ ਆਇਆ ਹੈ। ਮੇਲੇ ਵਿਚ ਕੁ¤ਲ 64 ਮੁਕਾਬਲੇ ਕਰਵਾਏ ਗਏ ਅਤੇ 1.25 ਕਰੋੜ ਰੁਪਏ ਦੇ ਨਗਦ ਇਨਾਮ ਵੰਡੇ ਗਏ। ਮੇਲੇ ਦੀ ਕਾਮਯਾਬੀ ‘ਤੇ ਉਨ੍ਹਾਂ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਸਲਾਹਕਾਰ ਪ੍ਰੋ.
ਪੀ.ਕੇ.ਉ¤ਪਲ, ਵਿ¤ਤੀ ਕਮਿਸ਼ਨਰ ਸ੍ਰੀ ਮਨਦੀਪ ਸਿੰਘ ਸੰਧੂ, ਸਕ¤ਤਰ ਸ੍ਰੀ ਵੀ.ਕੇ.ਮੀਨਾ, ਡਾਇਰੈਕਟਰ ਡਾ. ਐਚ.ਐਸ. ਸੰਧਾ, ਡਾ. ਇੰਦਰਜੀਤ ਸਿੰਘ, ਡਾ. ਵੀ.ਕੇ. ਸੂਦ, ਜੁਆਇੰਟ ਡਾਇਰੈਕਟਰ ਡਾ. ਅਮਰਜੀਤ ਸਿੰਘ ਤੇ ਡਾ. ਵਿਨੇ ਮੋਹਨ, ਡਾ. ਐਨ.ਪੀ. ਥੰਮਣ, ਡਾ. ਕੁਲਵੰਤ ਸਿੰਘ ਅਤੇ ਡਾ. ਪਰਮਿੰਦਰ ਸਿੰਘ ਸਮੇਤ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਵ¤ਲੋਂ ਤਨਦੇਹੀ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕੀਤੀ।



