Skip to content
Independent perspectives. Global stories.
BREAKING

ਹਰਿਆਣਾ ਵਿਚ ਯੂਰੀਆ ਖਾਦ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਖੇਤੀਬਾੜੀ ਮੰਤਰੀ

Share this story

ਚੰਡੀਗੜ੍ਹ, 13 ਜਨਵਰੀ (ਨਾਗਪਾਲ)- ਹਰਿਆਣਾ ਵਿਚ ਖਾਦ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਯੋਗ ਮਾਤਰਾ ਵਿਚ ਯੂਰਿਆ ਮਹੁੱਇਆ ਕਰਵਾਈ ਜਾਵੇਗੀ । ਹਰਿਆਣਾ ਨੂੰ ਪੰਜ ਰੇਲਵੇ ਰੈਕਸ ਰੋਜ਼ਾਨਾ ਖਾਦ ਦੇ ਭੇਜੇ ਜਾਣਗੇ ਅਤੇ ਇਕ ਰੈਕ ਵਿਚ 3,000 ਮੀਟ੍ਰਿਕ ਟਨ ਖਾਦ ਆਉਂਦੀ ਹੈ। ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਖੇਤੀਬਾੜੀ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਨਵੀਂ ਦਿੱਲੀ ਵਿਚ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਅਨੰਦ ਕੁਮਾਰ ਨਾਲ ਦਿੱਲੀ ਵਿਚ ਰਾਜ ਵਿਚ ਖਾਦ ਦੀ ਸਪਲਾਈ ਨੂੰ ਲੈ ਕੇ ਮੀਟਿੰਗ ਤੋਂ ਬਾਅਦ ਦਿੱਤੀ । ਉਨ੍ਹਾਂ ਦਸਿਆ ਕਿ ਕੇਂਦਰੀ ਮੰਤਰੀ ਅਨੰਦ ਕੁਮਾਰ ਨੇ ਉਨ੍ਹਾਂ ਨੂੰ ਇਸ ਸਬੰਧ ਵਿਚ ਭੋਰਸਾ ਦਿੱਤਾ ਹੈ। ਖੇਤੀਬਾੜੀ ਮੰਤਰੀ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਦਾ ਇਸ ਗੱਲ ਲਈ ਧੰਨਵਾਦ ਪ੍ਰਗਟਾਇਆ ਕਿ ਉਨ੍ਹਾਂ ਨੇ ਪਿਛਲੀ ਵੰਡ ਤੋਂ 70,000 ਮੀਟ੍ਰਿਕ ਟਨ ਖਾਦ ਅਰਥਾਤ 14 ਲੱਖ ਬੈਗ ਵੱਧ ਦਿੱਤੇ ਹਨ । ਧਨਖੜ ਨੇ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਦੀ ਦੋਸਤ ਹੈ

ਅਤੇ ਰਾਜ ਵਿਚ ਯੂਰਿਆ ਤੇ ਡੀ.ਏ.ਪੀ. ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਤੋਂ ਹਰਿਆਣਾ ਵਿਚ 60 ਰੁਪਏ ਸਸਤਾ ਖਾਦ ਹੈ, ਇਸ ਲਈ ਗੁਆਂਢੀ ਰਾਜਾਂ ਦੇ ਕਾਰਣ ਰਾਜ ਵਿਚ ਖਾਦ ਦੀ ਥੋੜ੍ਹੀ ਦਿਕੱਤ ਹੋਈ ਹੈ, ਇਸ ਨੂੰ ਲੈ ਕੇ ਵੀ ਸਾਵਧਾਨੀ ਵਰਤੀ ਜਾ ਰਹੀ ਹੈ । ਉਨ੍ਹਾਂ ਦਸਿਆ ਕਿ ਕਿਸਾਨਾਂ ਨੂੰ ਲੋਂੜ ਦੇ ਹਿਸਾਬ ਨਾਲ ਖਾਦ ਮਿਲੇ, ਇਸ ਲਈ ਲੋਂੜੀਦੇ ਪ੍ਰਬੰਧ ਕੀਤੇ ਗਏ ਹਨ। ਖੇਤੀਬਾੜੀ ਮੰਤਰੀ ਨੇ ਕੇਂਦਰ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਜਨਵਰੀ, 2015 ਵਿਚ ਯੂਰਿਆ ਖਾਦ ਦਾ ਹਰਿਆਣਾ ਰਾਜ ਲਈ ਵੰਡ 2.47 ਲੱਖ ਮੀਟਿੰ੍ਰਕ ਟਨ ਤੋਂ ਵੱਧ ਕੇ 2.70 ਲੱਖ ਮੀਟ੍ਰਿਕ ਟਨ ਕੀਤਾ ਜਾਵੇ ਤਾਂ ਜੋ ਰਾਜ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ । ਸ੍ਰੀ ਧਨਖੜ ਨੇ ਦਸਿਆ ਕਿ ਹਰਿਆਣਾ ਰਾਜ ਨੂੰ ਅਕਤੂਬਰ ਤੋਂ ਦਸੰਬਰ, 2014 ਤਕ 7.13 ਲੱਖ ਮੀਟ੍ਰਿਕ ਟਨ ਯੂਰਿਆ ਖਾਦ ਦੀ ਵੰਡ ਕੀਤੀ ਗਈ ਸੀ।

WRITTEN BY