Skip to content
Independent perspectives. Global stories.
BREAKING

ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Share this story

ਬਰਨਾਲਾ, 13 ਜਨਵਰੀ/ (ਸੂਦ, ਬਾਂਸਲ)- ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪੀ.ਆਰ.ਓ. ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਸਵੇਰ ਦੀ ਸਭਾ ਦੌਰਾਨ ਵੱਖ-ਵੱਖ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਲੋਹੜੀ ਦੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਸਕੂਲ ਦੇ ਗਰਾਊਂਡ ਵਿੱਚ ਧੂਣੀ ਬਾਲ ਕੇ ਧੂਣੀ ਵਿੱਚ ਤਿਲ ਸੁਟਦਿਆਂ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਲੋਹੜੀ ਮਨਾਈ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਮੂਹ ਵਿੱਚ ‘ਜਦੋਂ ਇਹ ਆਉਂਦੀ ਹੈ ਲੋਹੜੀ, ਬੜਾ ਜੀਅ ਲਾਉਂਦੀ ਹੈ ਲੋਹੜੀ’ ਗੀਤ ਪੇਸ਼ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਦੁਆਰਾ ਗਿੱਧਾ ਤੇ ਭੰਗੜਾ ਅਤੇ ਅਧਿਆਪਕਾਂ ਦੁਆਰਾ ਬੋਲੀਆਂ ਪਾਈਆਂ ਗਈਆਂ। ਸਕੂਲ ਪ੍ਰਧਾਨ ਪ੍ਰੋ. ਦਰਸ਼ਨ ਕੁਮਾਰ, ਪ੍ਰਿੰਸੀਪਲ ਕੁਸਮ ਸ਼ਰਮਾ, ਵਾਈਸ ਪ੍ਰਿੰਸੀਪਲ ਵਿਮਸਲੇ, ਕਾਲਜ ਇੰਚਾਰਜ ਸਰਬਜੀਤ ਕੌਰ ਚਹਿਲ ਤੇ ਕੁਆਰਡੀਨੇਟਰ ਮਧੂ ਜੇਠੀ, ਪ੍ਰੀਤਿੰਦਰ ਸ਼ਰਮਾ, ਸੁਦਾ ਜੋਸ਼ੀ ਅਤੇ ਅਕੈਡਮਿਕ ਇੰਚਾਰਜ ਸਚਿਨ ਗੁਪਤਾ ਨੇ ਸਾਂਝੇ ਤੌਰ ’ਤੇ ਸਾਰੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਰਿਉੜੀਆਂ ਤੇ ਮੂੰਗਫਲੀਆਂ ਵੰਡੀਆਂ ਗਈਆਂ।

WRITTEN BY