Skip to content
Independent perspectives. Global stories.
BREAKING

ਹੁਣ ਪੰਜਾਬ ਦੀਆਂ ਕੁੜੀਆਂ ਲਈ ਆਰਮਡ ਫੋਰਸਿਜ਼ ’ਚ ਭਰਤੀ ਦਾ ਸੁਪਨਾ ਹੋਵੇਗਾ ਸਾਕਾਰ

Share this story

ਚੰਡੀਗੜ੍ਹ, 11 ਜਨਵਰੀ (ਨਾਗਪਾਲ)- ਸਰਹੱਦੀ ਸੂਬੇ ਪੰਜਾਬ ਦੀਆਂ ਕੁੜੀਆਂ ਦੇ  ਆਰਮਡ ਫੋਰਸਿਜ਼ ਵਿਚ ਭਰਤੀ ਹੋਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਵਲੋ ਮੁਹਾਲੀ ਵਿਖੇ ਸਥਾਪਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ ਪ੍ਰੀਪੇਰੇਟਰੀ ਇਨਸਟੀਚਿਊਟ ਜੋ ਕਿ ਰਾਜ ਦੇ ਨੋਜੁਆਨਾ ਨੂੰ ਫੌਜ ਲਈ ਤਿਆਰ ਕਰਦੀ ਹੈ, ਦੀ ਤਰਜ ਉਤੇ ਇਕ ਵੱਖਰੀ ਸੰਸਥਾ ਸ਼ੁਰੂ ਕਰਨ ਦੇ ਮੁਕੰਮਲ ਪ੍ਰਬੰਧ ਕਰ ਲਏ ਹਨ । ਕੁੜੀਆਂ ਨੂੰ ਸਿਖਲਾਈ ਦੇਣ ਦੀ ਇਹ ਵਿਲੱਖਣ ਸੰਸਥਾ ਸੈਕਟਰ 66, ਐਸ.ਏ.ਐਸ ਨਗਰ(ਮੋਹਾਲੀ) ਵਿਖੇ ਤਕਰੀਬਨ 8 ਏਕੜ ਰਕਬੇ ਵਿਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਬਣਾਈ ਜਾ ਰਹੀ ਹੈ ਜਿਸ ਵਿਚ ਸਿਖਲਾਈ  ਇਸ ਸਾਲ ਜੁਲਾਈ ਵਿਚ ਸ਼ੁਰੂ ਹੋ ਜਾਵਗੀ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ ਪ੍ਰੀਪੇਰੇਟਰੀ ਇਨਸਟੀਚਿਊਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਡਾਇਰੈਕਟਰ, ਮੇਜਰ ਜਨਰਲ, ਬੀ ਐਸ ਗਰੇਵਾਲ, ਵੀ ਐਸ ਐਮ

(ਰਿਟਾ:) ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਪਰਕਾਸ਼ ਸਿੰਘ ਬਾਦਲ ਨੇ ਇਸ ਸੰਸਥਾ ਦੀ ਕਾਰਗੁਜ਼ਾਰੀ ਤੋ ਪ੍ਰਭਾਵਤ ਹੁੰਦਿਆ ਕੁੜੀਆਂ  ਨੂੰ ਮੁੰਡਿਆ ਦੇ ਬਰਾਬਰ ਮੌਕਾ ਪ੍ਰਦਾਨ ਕਰਨ ਦੇ ਮੱਦੇ ਨਜ਼ਰ ਕੁੜੀਆਂ ਲਈ ਨਵੀ ਸੰਸਥਾ ਖੋਲਣ ਦਾ ਐਲਾਨ ਕੀਤਾ। ¦ਿਗ ਸਮਾਨਤਾ ਵਿਚ ਵੱਡੀ ਪਹਿਲਕਦਮੀ ਕਰਾਰ ਦਿੰਦਿਆ ਮੇਜਰ ਜਨਰਲ  ਗਰੇਵਾਲ ਨੇ ਦੱਸਿਆ ਕਿ ਪੰਜਾਬ ਕੁੜੀਆ ਲਈ ਅਜਿਹੀ ਸਿਖਲਾਈ ਸੰਸਥਾ ਸਥਾਪਤ ਕਰਨ  ਲਈ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਸਥਾ ਦਾ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ ਹੈ ਜਿਸ ਵਿਚ ਹੋਸਟਲ, ਕੈਡਿਟਸ ਮੈਸ, ਐ‘ਟੀ ਰੂਮ, ਜਿਮਨਜ਼ੀਮਅ, ਇਨਡੋਰ ਸ਼ੂਟਿੰਗ ਰੇ‘ਜ, ਆਫਿਸ ਅਕੋਮੋਡੇਸ਼ਨ, ਲਾਇਬਰੇਰੀ ਕਮ ਸਾਇਬਰ ਕੈਫੇ, ਕਲਾਸ ਰੂਮਜ ਅਤੇ ਇਕ ਆਡੋਟੋਰੀਅਮ ਹੈ। ਉਹਨਾਂ ਦੱਸਿਆ ਕਿ ਇਸ ਸੰਸਥਾ ਵਿਚ +1 ਅਤੇ +2 ਪੱਧਰ ਦੇ ਵਿਦਿਆਰਥੀਆਂ ਦੀ ਸਿਖਲਾਈ ਦਾ ਸਮਾਂ  2 ਸਾਲ ਦਾ ਹੈ।ਉਹਨਾ ਦੱਸਿਆ ਕਿ ਇਸ ਸੰਸਥਾਂ ਵਿਚ ਵਿਦਿਆਰਥੀਆਂ ਨੂੰ ਐਨ ਡੀ ਏ ਦੇ ਲਿਖਤੀ ਇਮਤਿਹਾਨ ਲਈ ਵੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਸਥਾ ਵਿਚ ਮੁੱਢਲੀ ਫੌਜੀ  ਸਿਖਿਆ ਦੇ ਨਾਲ ਸਰੀਰਕ ਸਿਖਿਆ, ਡਰਿੱਲ ਅਤੇ ਹੋਰ ਖੇਡਾਂ ਦੀ ਸਿਖਲਾਈ ਵੀ ਦਿਤੀ ਜਾਵੇਗੀ ਅਤੇ ਕੈਡਿਟਸ ਵਲੋ‘ ਕੇਵਲ ਸਕੂਲ ਦੇ ਖਰਚੇ ਹੀ ਦਿਤੇ ਜਾਣਗੇ। ਹੋਸਟਲ, ਮੈਸਿੰਗ, ਖੇਡ ਸੁਵਿਧਾਵਾਂ, ਲਾਇਬਰੇਰੀ ਅਤੇ ਸਾਇਬਰ ਕੈਫੇ,ਟਿਊਸ਼ਨਜ਼, ਇੰਟਰਵਿਊ ਲਈ ਤਿਆਰੀ ਆਦਿ ਦੀਆਂ ਸਹੂਲਤਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ।

WRITTEN BY