ਸਮਾਣਾ, 11 ਜਨਵਰੀ (ਬਲਜੀਤ ਸਿੰਘ ਦੋਦੜਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋ ਸਮਾਣਾ ਦੇ ਗਰਿਡ ਵਿਖੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋ 15 ਕਰੋੜ ਦੀ ਲਾਗਤ ਨਾਲ ਤਿਆਰ ਕਤਿੀ ਬਿਲਡਿੰਗ ਦਾ ਉਦਘਾਟਨ ਕਰਦਿਆ ਕਿਹਾ ਕਿ ਬਿਜਲੀ ਦੇ ਤਕਨੀਕੀ ਅਤੇ ਵਪਾਰਿਕ ਘਾਟਿਆ ਨੂੰ ਕਾਬੂ ਕਰਕੇ 15 ਫੀਸਦੀ ਤੋ ਹੋਠਾ ਲਿਆਉਣ ਲਈ ਸਹਿਰ ਵਿਚ ਨਵੀਆਂ ਲਾਈਨਾ ਪਾਈਆਂ ਜਾ ਰਹੀਆ ਹਨ ਅਤੇ ੳਵਰਲੋਡ ਟਰਾਂਸਫਾਰਮਰਾ ਦੀ ਸਮੱਰਥਾ ਵਧਾਈ ਜਾ ਰਹੀ ਹੈ। ਲੋਕਾ ਦੀਆ ਸਿਕਾਇਤਾ ਦਾ ਨਿਪਟਾਰਾ ਤੁਰੰਤ ਕਰਨ ਲਈ ਵੱਡੀਆ ਕੰਪਨੀਆ ਦੀਆ ਸੇਵਾਵਾਂ ਲਈਆਂ ਜਾ ਰਹੀਆ ਹਨ। ਇਸ ਸਮੇਂ ਸਮਾਣਾ ਚੈਬੰਰ ਆਫ ਇਡੰਸਟਰੀ ਦੇ ਪ੍ਰਧਾਨ ਸਾਮ ਲਾਲ ਸਿੰਗਲਾ ਨੇ ਪੰਜਾਬ ਸਰਕਾਰ ਦੀ ਸਰਾਹਨਾ ਕਰਦਿਆ ਅਜਿਹੇ ਕੰਮ ਹੋਣ ਨਾਲ ਉਦਯੋਗ ਨੂੰ ਫਾਇਦਾ ਹੋਣ ਦੀ ਗੱਲ ਕੀਤੀ।
ਰੱਖੜਾ ਵੱਲੋਂ ਸਮਾਣਾ ਵਿਖੇ 15 ਕਰੋੜੀ ਬਿਜਲੀ ਦਫ਼ਤਰ ਦਾ ਉਦਘਾਟਨ



