Skip to content
Independent perspectives. Global stories.
BREAKING

ਨੌਜਵਾਨੀ ਨੂੰ ਪੂਰਨ ਨਸ਼ਾ ਮੁਕਤ ਰੱਖਣ ਲਈ ਸਿੱਖਿਆ ਵਿਭਾਗ ਦਾ ਖੇਡ ਵਿੰਗ ਨਿਭਾਏਗਾ ਅਹਿਮ ਰੋਲ

Share this story

ਚੰਡੀਗੜ੍ਹ, 11 ਜਨਵਰੀ (ਪੀ. ਟੀ.)- ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵੱਲੋਂ ਸਕੂਲਾਂ ਪੱਧਰ ’ਤੇ ਖੇਡਾਂ ਦਾ ਪੱਧਰ ਉਚਾ ਚੁੱਕਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪੂਰਨ ਮੁਕਤ ਕਰਵਾਉਣ ਦੇ ਇਰਾਦੇ ਨਾਲ ਸਹਾਇਕ ਸਿੱਖਿਆ ਅਧਿਕਾਰੀਆਂ (ਖੇਡਾਂ) ਨਾਲ ਕੀਤੀ ਮੀਟਿੰਗ ਤੋਂ ਬਾਅਦ ਅਗਲੇ ਪੜਾਅ ਵਿੱਚ ਸਿੱਖਿਆ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਉਣ ਵਾਲੇ ਹਾਕੀ ਮਹਾਂਰਥੀ ਅਤੇ ਵਿਧਾਇਕ ਸ. ਪਰਗਟ ਸਿੰਘ ਨੇ ਵਿਭਾਗ ਦੇ ਖੇਡ ਵਿੰਗ ਨਾਲ ਸਿੱਖਿਆ ਭਵਨ, ਮੁਹਾਲੀ ਵਿਖੇ ਵਿਸ਼ੇਸ਼ ਸੈਸ਼ਨ ਲਗਾਇਆ। ਇਸ ਸੈਸ਼ਨ ਵਿੱਚ ਖੇਡ ਸਿਸਟਮ ਵਿੱਚ ਹੋਰ ਸੁਧਾਰ ਲਿਆਉਣ ’ਤੇ ਭਖਵੀਂ ਚਰਚਾ ਹੋਈ। ਹਾਕੀ ਓਲੰਪੀਅਨ ਪਰਗਟ ਸਿੰਘ ਨੇ ਸਿੱਖਿਆ ਵਿਭਾਗ ਦੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵੰਗਾਰਦਿਆਂ ਕਿਹਾ ਕਿ ਉਨ੍ਹਾਂ ਹੱਥ ਦੇਸ਼ ਦਾ ਭਵਿੱਖ ਅਤੇ ਦੇਸ਼ ਦੀਆਂ ਖੇਡਾਂ ਹਨ। ਪਰਗਟ ਸਿੰਘ ਨੇ ਸਿੱਖਿਆ ਵਿਭਾਗ ਦੇ ਖੇਡ ਅਧਿਕਾਰੀਆਂ ਨੂੰ ਸੂਬੇ ਵਿੱਚ ਛੋਟੀ ਉਮਰ ਦੇ ਵਿਦਿਆਰਥੀਆਂ ਦੀ

ਖੇਡਾਂ ਵਿੱਚ ਅਗਵਾਈ ਦਾ ਜ਼ਿੰਮਾ ਸੌਂਪਦਿਆਂ ਕਿਹਾ ਕਿ ਉਹ ਖੁਦ ਜ਼ਿਲਾ ਪੱਧਰੀ ਸਮਾਗਮਾਂ ਵਿੱਚ ਸ਼ਿਰਕਤ ਕਰ ਕੇ ਇਹ ਸੰਦੇਸ਼ ਹੇਠਾਂ ਤੱਕ ਪਹੁੰਚਣ ਦੀ ਗੱਲ ਕਹੀ। ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਹੀ ਸਭ ਤੋਂ ਕਾਰਗਾਰ ਹਥਿਆਰ ਹੈ ਜਿਸ ਨਾਲ ਨੌਜਵਾਨੀ ਸਹੀ ਰਾਹ ਪੈ ਜਾਂਦੀ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਮੰਤਰੀ ਡਾ.ਚੀਮਾ ਨੇ ਇਹ ਤਹੱਈਆ ਕੀਤਾ ਹੈ ਕਿ ਸੂਬੇ ਦਾ ਹਰ ਛੋਟੀ ਉਮਰ ਦਾ ਬੱਚਾ ਖੇਡਾਂ ਨਾਲ ਜੁੜੇ ਤਾਂ ਜੋ ਸਿਹਤਮੰਦ ਸਮਾਜ ਸਿਰਜਿਆ ਜਾਵੇ। ਇਸੇ ਮਨਰੋਥ ਲਈ ਹਾਕੀ ਓਲੰਪੀਅਨ ਪਰਗਟ ਸਿੰਘ ਨੇ ਸੂਬੇ ਦੇ ਸਮੂਹ ਜ਼ਿਲਾ ਸਹਾਇਕ ਖੇਡ ਅਧਿਕਾਰੀਆਂ (ਖੇਡਾਂ) ਨੂੰ ਕਿਹਾ ਕਿ ਖੇਡਾਂ ਤਿੰਨ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ, ਸਾਧਾਰਣ, ਸਪੈਸ਼ਲਿਸਟ ਤੇ ਸੁਪਰ ਸਪੈਸ਼ਲਿਸਟ।
ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦਾ ਕੰਮ ਪਹਿਲੇ ਦੋ ਹਿੱਸਿਆਂ ਵਿੱਚ ਕੰਮ ਕਰਨਾ ਹੈ ਜਿਸ ਵਿੱਚ ਪਹਿਲੇ ਪੜਾਅ ਵਿੱਚ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਨੂੰ ਸਾਰੀਆਂ ਖੇਡਾਂ ਨਾਲ ਜੁੜਨਾ ਹੈ ਤੇ ਦੂਜੇ ਪੜਾਅ ਤਹਿਤ ਸੀਨੀਅਰ ਸੈਕੰਡਰੀ ਪੱਧਰ ’ਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਤੇ ਸਮਰੱਥਾ ਅਨੁਸਾਰ ਵਿਸ਼ੇਸ਼ ਖੇਡ ਨਾਲ ਜੁੜਨਾ ਹੈ।

WRITTEN BY