Skip to content
Independent perspectives. Global stories.
BREAKING

ਪਟਿਆਲਾ ਦੇ ਮੋਤੀ ਮਹਿਲ ’ਚ ‘ਕੈਪਟਨ’ ਨੇ ਦਿੱਤੀ ਦਾਅਵਤ

Share this story

ਪਟਿਆਲਾ, 11 ਜਨਵਰੀ (ਗੁਰਜੀਤ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪਟਿਆਲਾ ਦੇ ਮੋਤੀ ਮਹਿਲ ਵਿਖੇ ਦਾਅਵਤ ਦਿੱਤੀ, ਜਿਸ ਨੂੰ ਕਾਂਗਰਸ ਦੇ ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਪ੍ਰਮੁੱਖ ਆਗੂਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਸੁਨੀਲ ਜਾਖੜ, ਅਵਤਾਰ ਹੈਨਰੀ ਅਤੇ ਮਹਿੰਦਰ ਸਿੰਘ ਕੇ. ਪੀ. ਸਮੇਤ ਕਈ ਕਾਂਗਰਸੀ ਆਗੂ ਇਸ ਦਾਅਵਤ ‘ਚ ਸ਼ਾਮਲ ਰਹੇ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਕੈਪਟਨ ਦੀ ਇਸ ਦਾਅਵਤ ‘ਚ ਸ਼ਿੱਰਕਤ ਕੀਤੀ।ਕੈਪਟਨ ਵਲੋਂ ਰੱਖੀ ਗਈ ਇਸ ਦਾਅਵਤ ਨੂੰ ਵੀ ਰਾਜਨੀਤੀ ਦਾ ਹੀ ਇਕ ਹਿੱਸਾ ਮੰਨਿਆ ਜਾ ਰਿਹਾ ਹੈ। ਇਸ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਨਸ਼ਿਆਂ ਵਿਰੁੱਧ ਮੁਹਿੰਮ ਛੇੜਣ ਲਈ ਇੱਕ ਵੱਡੀ ਰੈਲੀ ਕੀਤੀ ਜਾਵੇਗੀ।

WRITTEN BY