Skip to content
Independent perspectives. Global stories.
BREAKING

ਮਾਹਿਲਪੁਰ ਨੇੜੇ ਸੈਲਾਨੀ ਬੱਸ ਤੇ ਟਰਾਲੇ ਦੀ ਟੱਕਰ-3 ਮੌਤਾਂ

Share this story

ਹੁਸ਼ਿਆਰਪੁਰ/ਮਾਹਿਲਪੁਰ, 11 ਜਨਵਰੀ (ਓ ਪੀ ਰਾਣਾ)- ਹੁਸ਼ਿਆਰਪੁਰ-ਚੰਡੀਗੜ੍ਹ ਰੋਡ ‘ਤੇ ਕਸਬਾ ਮਾਹਿਲਪੁਰ ਨਜ਼ਦੀਕ ਰਾਤ ਕਰੀਬ ਡੇਢ ਵਜੇ ਸੰਘਣੀ ਧੁੰਦ ਕਾਰਨ ਇੱਕ ਟੂਰਿਸਟ ਬੱਸ ਅਤੇ ਟਰਾਲੇ ਦੀ ਆਹਮੋ-ਸਾਹਮਣੇ ਟੱਕਰ ‘ਚ ਬੱਸ ਦੇ ਸਹਾਇਕ ਚਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦ ਕਿ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਾਣਕਾਰੀ ਅਨੁਸਾਰ ਸਾਹਿਬਾ ਟੂਰਿਸਟ ਬੱਸ ਨੰਬਰ ਯੂ.ਪੀ. 35 ਐਚ-1000, ਜੋ ਜੰਮੂ ਤੋਂ ਦਿੱਲੀ ਜਾ ਰਹੀ ਸੀ, ਜਦੋਂ ਉਹ ਮਾਹਿਲਪੁਰ ਨਜ਼ਦੀਕ ਪਹੁੰਚੀ ਤਾਂ ਤੇਜ਼ ਰਫ਼ਤਾਰ ਹੋਣ ਕਰਕੇ ਬੱਸ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੇ ਟਰਾਲੇ ਨਾਲ ਜਾ ਟਕਰਾਈ।

WRITTEN BY